Saturday, November 23, 2024
 

ਆਸਟ੍ਰੇਲੀਆ

ਹੁਣ ਆਸਟ੍ਰੇਲੀਆ ਦੀ ਆਨਲਾਈਨ ਕੰਪਨੀ ਨੇ ਕੀਤੀ ਧਾਰਮਿਕ ਚਿੰਨ੍ਹ ਛਾਪਣ ਦੀ ਕੋਝੀ ਕਰਤੂਤ

May 16, 2019 02:04 PM

ਮੈਲਬੋਰਨ : ਆਸਟ੍ਰੇਲੀਆ ਦੀ 'ਰੈੱਡ ਬਬਲ' ਨਾਂ ਦੀ ਕੰਪਨੀ ਵੱਲੋਂ ਔਰਤਾਂ ਦੀਆਂ ਮਿੰਨੀ ਸਕਰਟਾਂ 'ਤੇ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਚਿੰਨ੍ਹ ਛਾਪ ਕੇ ਪੰਜਾਬੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਕੰਪਨੀ ਦੀ ਵੈੱਬਸਾਈਟ 'ਤੇ ਔਰਤਾਂ ਦੀਆਂ ਮਿੰਨੀ ਸਕਰਟਾਂ ਤੇ ਸਿੱਖ ਗੁਰੂਆਂ, 'ਇੱਕ ਓਅੰਕਾਰ', ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਨਿਸ਼ਾਨ ਸ਼ਾਹਿਬ, ਗੁਰਬਾਣੀ ਦੀਆਂ ਪੰਕਤੀਆਂ, ਹਿੰਦੂ ਧਰਮ ਦੇ 'ਓਮ' ਸਮੇਤ ਕਈ ਧਾਰਮਿਕ ਚਿੰਨ੍ਹਾਂ ਨੂੰ ਡਿਜ਼ਾਈਨ ਦੇ ਰੂਪ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਕਈ ਅੱਖਰ ਵੀ ਸਕਰਟਾਂ ਤੇ ਲ਼ਿਖੇ ਹੋਏ ਹਨ। ਇਸ ਕੰਪਨੀ ਦਾ ਮੁੱਖ ਦਫਤਰ ਮੈਲਬੋਰਨ ਵਿੱਚ ਸਥਿਤ ਹੈ ਤੇ ਇਹ ਕੰਪਨੀ ਇੰਟਰਨੈੱਟ 'ਤੇ ਲੋਕਾਂ ਨੂੰ ਆਪਣੇ ਡਿਜ਼ਾਈਨ ਵੇਚਣ ਲਈ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ।

ਇਸ ਕੰਪਨੀ ਦੀ ਵੈੱਬਸਾਈਟ 'ਤੇ ਔਰਤਾਂ ਅਤੇ ਮਰਦਾਂ ਦੇ ਕੱਪੜਿਆਂ , ਘਰਾਂ ਦੀ ਸਜਾਵਟ, ਬੱਚਿਆਂ ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ। ਇਹ ਕਰਤੂਤ ਕਿਸੇ ਸ਼ਰਾਰਤੀ ਅਨਸਰ ਦੀ ਵੀ ਹੋ ਸਕਦੀ ਹੈ, ਜਿਸ ਨੇ ਆਪਣਾ ਡਿਜ਼ਾਈਨ ਵੇਚਣ ਲਈ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਹੋਵੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਆਨਲਾਈਨ ਕੰਪਨੀਆਂ ਆਪਣੀ ਮਸ਼ਹੂਰੀ ਲਈ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਕਰ ਚੁੱਕੀਆਂ ਹਨ। ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ, ਆਸਟ੍ਰੇਲੀਆ ਭਰ ਦੇ ਗੁਰੂਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਵੈੱਬਸਾਈਟ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਕਰਤੂਤਾਂ ਨੂੰ ਠੱਲ੍ਹ ਪਾਈ ਜਾ ਸਕੇ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe