ਨਵੀਂ ਦਿੱਲੀ : ਆਨਲਾਈਨ ਧੋਖਾਧੜੀ ਨੂੰ ਖਤਮ ਕਰਨ ਲਈ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੀ ਇਕ ਖਾਸ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਨੂੰ ਸਰਕਾਰ ਨੇ ਲੋਕਾਂ ਨੂੰ ਆਨਲਾਈਨ ਫਰਜੀਵਾੜੇ ਤੋਂ ਬਚਾਅ ਲਈ ਜਾਰੀ ਕੀਤਾ ਹੈ। ਇਸ ਨੰਬਰ 'ਤੇ ਇਕ ਡਾਇਲ ਕਰਦੇ ਹੀ 7 ਤੋਂ 8 ਮਿੰਟ ਵਿਚ ਤੁਹਾਡਾ ਪੂਰਾ ਪੈਸੇ ਵਾਪਸ ਟ੍ਰਾਂਸਫਰ ਹੋ ਜਾਵੇਗਾ।
ਕੇਂਦਰੀ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੁਆਰਾ ਜਾਰੀ ਕੀਤੇ ਨੰਬਰ ਹੈਲਪਲਾਇਨ ਨੰਬਰ 155260 ਹੈ। ਦੱਸ ਦਈਏ ਕਿ ਤੁਹਾਡੇ ਪੈਸੇ ਜਿਸ ਖਾਤੇ ਜਾਂ ਫਿਰ ਆਈਡੀ ਉਤੇ ਟ੍ਰਾਂਸਫਰ ਕੀਤਾ ਗਿਆ। ਸਰਕਾਰ ਦੀ 155260 ਹੈਲਪਲਾਈਨ ਤੋਂ ਉਸ ਬੈਂਕ ਜਾਂ ਫਿਰ ਈ-ਸਾਈਟ ਨੂੰ ਅਲਟਰ ਮਸੇਜ ਪਹੁੰਚੇਗਾ।
ਫਿਰ ਤੁਹਾਡੀ ਰਕਮ ਹੋਲਡ ਹੋ ਜਾਵੇਗੀ।
ਜੇ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਤਾਂ ਤੁਹਾਨੂੰ ਪਹਿਲਾਂ ਹੈਲਪਲਾਈਨ ਨੰਬਰ 155260 'ਤੇ ਡਾਇਲ ਕਰਨਾ ਪਏਗਾ। ਇਸ ਤੋਂ ਬਾਅਦ ਮੁਢਲੀ ਜਾਂਚ ਦੇ ਤੌਰ 'ਤੇ ਤੁਹਾਡੇ ਨਾਮ, ਮੋਬਾਈਲ ਨੰਬਰ, ਧੋਖਾਧੜੀ ਦਾ ਸਮਾਂ, ਬੈਂਕ ਖਾਤਾ ਨੰਬਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਏਗੀ। ਇਸ ਤੋਂ ਬਾਅਦ ਹੈਲਪਲਾਈਨ ਨੰਬਰ ਅਗਲੀ ਕਾਰਵਾਈ ਲਈ ਤੁਹਾਡੀ ਜਾਣਕਾਰੀ ਪੋਰਟਲ ਉਤੇ ਭੇਜ ਦੇਵੇਗਾ। ਫਿਰ ਸਬੰਧਤ ਬੈਂਕ ਨੂੰ ਧੋਖਾਧੜੀ ਬਾਰੇ ਸੂਚਿਤ ਕੀਤਾ ਜਾਵੇਗਾ। ਸਹੀ ਜਾਣਕਾਰੀ ਮਿਲਣ ਉਤੇ ਧੋਖਾਧੜੀ ਵਾਲੇ ਫੰਡ ਨੂੰ ਹੋਲਡ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ, ਤੁਹਾਡੇ ਪੈਸੇ ਤੁਹਾਡੇ ਖਾਤੇ ਵਿੱਚ ਟ੍ਰਾਂਸਫਰ ਹੋ ਜਾਣਗੇ।