ਨਵੀਂ ਦਿੱਲੀ : ਫ਼ੇਸਬੁੱਕ ਦੇ ਮਾਲਕਾਂ ਲਈ ਇਕ ਮਾੜੀ ਖ਼ਬਰ ਹੈ ਕਿ ਉਨ੍ਹਾਂ ਵਿਰੁਧ ਪਰਚਾ ਦਰਜ ਕਰ ਦਿਤਾ ਗਿਆ ਹੈ। ਦਰਾਸਲ ਦੇਸ਼ ਦੇ ਇਕ ਮੁਸਲਿਮ ਸੰਗਠਨ ਨੇ ਸੀਈਓ ਮਾਰਕ ਜ਼ੁਕਰਬਰਗ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਦਾ ਦੋਸ਼ ਹੈ ਕਿ ਫੇਸਬੁੱਕ ਨੇ ਆਪਣੇ ਕੰਟੈਂਟ ਰਿਮੂਵਲ ਪਾਲਿਸੀ ਬਾਰੇ ਜਨਤਾ ਨੂੰ ਗੁੰਮਰਾਹ ਕੀਤਾ ਹੈ। ਇਨ੍ਹਾਂ ਮੁਤਾਬਿਕ ਫੇਸਬੁੱਕ ਇਸ ਗੱਲ ਦਾ ਝੂਠਾ ਦਾਅਵਾ ਕਰਦਾ ਹੈ ਕਿ ਉਸ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮਾਰਗੀ ਨੂੰ ਹਟਾਇਆ ਜਾਂਦਾ ਹੈ ਕਿਉਂਕਿ ਕੰਪਨੀ ਆਪਣੀ ਵੈੱਬਸਾਈਟ 'ਤੇ ਮੁਸਲਿਮ ਵਿਰੋਧੀ 'ਤੇ ਨਫ਼ਰਤ ਪੈਦਾ ਕਰਨ ਵਾਲੇ ਕੰਟੈਂਟ ਨੂੰ ਫੈਲਣ ਤੋਂ ਰੋਕ ਨਹੀਂ ਪਾਈ ਹੈ।
ਮੁਸਲਿਮ ਬੁਲਾਰਿਆਂ ਵੱਲੋਂ ਦਾਇਰ ਆਪਣੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੱਡੇ ਪੈਮਾਨੇ 'ਤੇ ਮੁਸਲਿਮ ਭਾਈਚਾਰੇ ਨਾਲ ਜੁੜੀ ਗਲਤ ਸੂਚਨਾ ਚਲਾਉਣ ਦੀ ਮਨਜ਼ੂਰੀ ਦੇ ਰੱਖੀ ਹੈ, ਜਦਕਿ ਜ਼ੁਕਰਬਰਗ ਨੇ ਖ਼ੁਦ ਦਾਅਵਾ ਕੀਤਾ ਸੀ ਕਿ ਫੇਸਬੁੱਕ ਕਿਸੇ ਵੀ ਭਾਈਚਾਰੇ ਖ਼ਿਲਾਫ਼ ਤੈਅ ਮਾਨਕਾਂ ਦਾ ਉਲੰਘਣਾ ਕਰਨ ਵਾਲੀ ਪੋਸਟ ਨੂੰ ਫ਼ੌਰਨ ਹਟਾ ਦਿੰਦਾ ਹੈ।
ਮੁਕਦਮੇ 'ਚ ਦੋਸ਼ ਲਾਇਆ ਹੈ ਕਿ ਮਿਆਂਮਾਰ 'ਚ ਹੋਏ ਨਰਸੰਹਾਰ, ਭਾਰਤ 'ਚ ਮੁਸਲਮਾਂ ਦੀ ਸਾਮੂਹਿਕ ਹੱਤਿਆ ਤੇ ਸ੍ਰੀਲੰਕਾ 'ਚ ਦੰਗਿਆਂ ਤੇ ਹੱਤਿਆਂ ਨੂੰ ਅੰਜ਼ਾਮ ਦੇਣ ਲਈ ਕਈ ਵਾਰ ਫੇਸਬੁੱਕ ਦਾ ਇਸਤੇਮਾਲ ਕੀਤਾ ਗਿਆ। ਫੇਸਬੁੱਕ 'ਤੇ ਇਸ ਤਰ੍ਹਾਂ ਦੀ ਵੀਡੀਓ ਦੀ ਲਾਈਵ ਸਟ੍ਰੀਮਿੰਗ ਹੋਈ ਤੇ ਉਨ੍ਹਾਂ ਨੂੰ ਸੈਂਕੜਿਆਂ ਵਾਰ ਫਾਰਵਰਡ ਕੀਤਾ ਗਿਆ। ਮੁਸਲਿਮ ਵਿਰੋਧੀ ਆਨਲਾਈਨ ਹੇਟ ਸਪੀਚ ਦੇ ਦੁਨੀਆ ਭਰ 'ਚ ਵਿਨਾਸ਼ਕਾਰੀ ਨਤੀਜੇ ਹੋਏ ਹਨ।