ਸ਼ੇਰਪੁਰ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਬਰਨਾਲਾ ਤੋਂ ਸੁਰੂ ਹੋਇਆ ਰੋਡ ਸੋਅ ਸ਼ੇਰਪੁਰ ਵਿਖੇ ਪੁੱਜਿਆ , ਪ੍ਰੰਤੂ ਇਸ ਵਾਰ ਅਰਵਿੰਦ ਕੇਜਰੀਵਾਲ ਦਾ ਰੋਡ ਸੋਅ ਬਿਲਕੁਲ ਫਿੱਕਾ ਰਿਹਾ ਅਤੇ ਲੋਕਾਂ ਵਿਚ ਰੋਡ ਸੋਅ ਨੂੰ ਲੈਕੇ ਕੋਈ ਖਾਸ ਉਤਸਾਹ ਦੇਖਣ ਨੂੰ ਨਹੀ ਮਿਲਿਆ। ਕੇਜਰੀਵਾਲ ਦੇ ਰੋਡ ਸੋਅ ਵਿਚ ਲੋਕਾਂ ਦੀ ਸਮੂਲੀਅਤ ਘੱਟ ਅਤੇ ਪੁਲਿਸ ਦੀ ਆਮਦ ਜਿਆਦਾ ਰਹੀ। ਰੋਡ ਸੋਅ ਦੋਰਾਨ ਵੱਡੀ ਗਿਣਤੀ ਵਿਚ ਪੁਲਿਸ ਦੀਆਂ ਗੱਡੀਆ ਦੇਖਣ ਨੂੰ ਮਿਲੀਆਂ। ਇਸ ਮੋਕੇ ਕੇਜਰੀਵਾਲ ਨੇ ਕਾਤਰੋਂ ਚੌਕ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ 2014 ਵਿਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਭਗਵੰਤ ਮਾਨ ਨੂੰ ਅੱਗੇ ਨਾਲੋ ਵੱਧ ਵੋਟਾਂ ਪਾਕੇ ਜਿਤਾਓ । ਇਸ ਰੋਡ ਸੋਅ ਵਿਚ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਵੀ ਮੋਜੂਦ ਸਨ। ਭਗਵੰਤ ਮਾਨ ਅੱਜ ਰੋਡ ਸੋਅ ਵਿਚ ਪੱਗ ਦੀ ਜਗਾ ਪੀਲਾ ਪਰਨਾ ਬੰਨਕੇ ਸਾਮਿਲ ਹੋਏ।
ਕੇਜਰੀਵਾਲ ਨੂੰ ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ- ਅਰਵਿੰਦ ਕੇਜਰੀਵਾਲ ਜਿਉ ਹੀ ਆਪਣੇ ਰੋਡ ਸ਼ੋਅ ਨੂੰ ਲੈ ਕੇ ਪਿੰਡ ਕਰਮਗੜ੍ਹ ਪੁੱਜੇ ਦੇ ਉਥੇ ਵੱਡੀ ਗਿਣਤੀ ਲੋਕਾਂ ਵੱਲੋਂ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਵਿਰੋਧ ਦੀ ਅਗਵਾਈ ਕਰ ਰਹੇ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ਕੇਜਰੀਵਾਲ ਨੇ ਬਿਕਰਮਜੀਤ ਮਜੀਠੀਆਂ ਤੋਂ ਮੁਆਫੀ ਮੰਗ ਕੇ ਪੰਜਾਬ ਦੇ ਲੱਖਾਂ ਵਲੰਟੀਅਰਾਂ ਦੀਆਂ ਭਾਵਨਾਵਾ ਖਿਲਵਾੜ ਕੀਤਾ ਅਤੇ ਭਗਵੰਤ ਮਾਨ ਨੇ ਕੁਰਸੀ ਦੀ ਲਾਲਸਾ ਵਿਚ ਆਮ ਆਦਮੀ ਪਾਰਟੀ ਦਾ ਭੱਠਾ ਬਿਠਾ ਦਿੱਤਾ, ਜਿਸਦਾ ਪ੍ਰਤੱਖ ਅੱਜ ਅਰਵਿੰਦ ਕੇਜਰੀਵਾਲ ਨੇ ਖੁਦ ਦੇਖ ਲਿਆ ਹੈ ਕਿਉਕਿ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਵਾਲੇ ਘੰਟਿਆਬੱਧੀ ਰੋਡ ਸੋਅ ਚੰਦ ਕੁ ਮਿੰਟਾਂ ਦੇ ਹੋਕੇ ਰਹਿ ਗਏ ਹਨ।