ਚੰਡੀਗੜ੍ਹ : ਸ਼ੋਮਣੀ ਅਕਾਲੀ ਦਲ (ਟਕਸਾਲੀ) ਸਮੁੱਚੇ ਸਿੱਖ ਪੰਥ ਅਤੇ ਸਮੂੰਹ ਧਿਰਾਂ ਦੀਆਂ ਧਾਰਮਕ, ਸਮਾਜਕ, ਰਾਜਨੀਤਿਕ, ਆਰਥਕ ਅਤੇ ਸਭਿਆਚਾਰ ਰੀਝਾਂ ਤੇ ਇਛਾਵਾਂ ਦੀ ਪੂਰਤੀ ਦਾ ਪ੍ਰਤੀਕ ਹੋਵੇਗਾ। ਇਸੇ ਮੰਤਵ ਲਈ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਮੁੱਖ ਮੰਤਵ ਗੁਰਮਤਿ ਦੇ ਆਸ਼ੇ ਮੁਤਾਬਿਕ ਅਨਪੜ੍ਹਤਾ, ਛੂਤ-ਛਾਤ ਤੇ ਜਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ ਹੈ। ਸਰਬੱਤ ਦੇ ਭਲੇ ਦੇ ਸੰਕਲਪ ਦੀ ਪੂਰਤੀ ਲਈ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਮਿਸ਼ਨ ਨੂੰ ਵੱਡੇ ਪੱਧਰ 'ਤੇ ਪ੍ਰਚਾਰ ਸਾਧਨਾ ਰਾਹੀਂ ਪ੍ਰਫੁਲਤ ਕਰਨਾ। ਸ੍ਰੀ ਆਨੰਦਪੁਰ ਸਾਹਿਬ ਦਾ ਮਤਾ (ਰਾਜਾਂ ਲਈ ਖੁਦਮੁਖਤਿਆਰੀ) ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੇ ਅਧਾਰਤ ਰਾਜਾਂ ਦੀਆਂ ਸ਼ਕਤੀਆਂ ਦੇ ਵਿਕੇਂਦਰੀਕਰਨ ਲਈ ਅਸਲੀ ਅਤੇ ਅਰਥਪੂਰਨ ਸੰਘੀ ਢਾਂਚਾ ਉਸਾਰਨ ਲਈ ਅਤੇ ਰਾਜਾਂ ਨੂੰ ਖੁਦਮੁਖਤਿਆਰੀ ਦਿਵਾਉਣ ਲਈ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰੇਗਾ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ Àੁੱਦਮ ਕਰੇਗਾ। ਕੇਂਦਰ ਪਾਸੋਂ ਪੰਜਾਬ ਦੇ ਹੈਡਵਰਕਸ ਦਾ ਕੰਟਰੋਲ ਵਾਪਿਸ ਪੰਜਾਬ ਦੇ ਹਵਾਲੇ ਕਰਨ ਲਈ ਯਤਨ ਕਰੇਗਾ। ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਪੂਰਾ ਹੱਕ ਬਣਦਾ ਹੈ ਪ੍ਰੰਤੂ ਪੰਜਾਬ ਦੇ ਪਾਣੀਆਂ ਸਬੰਧੀ ਕੇਂਦਰ ਵਲੋਂ ਬੇ-ਲੋੜੀ, ਦਖ਼ਲਅੰਦਾਜ਼ੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਨੂੰ ਠਲ੍ਹ ਪਾਉਣ ਲਈ ਅਤੇ ਪੰਜਾਬ ਦੇ ਪਾਣੀਆਂ 'ਤੇ ਅਪਣਾ ਹੱਕ ਜਿਤਾਉਣ ਲਈ ਪੰਜਾਬ ਦੀ ਹਰੇਕ ਧਿਰ ਨੂੰ ਨਾਲ ਲੈ ਕੇ ਜਮਹੂਰੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰੇਗਾ।
ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਇਨ-ਬਿਨ ਲਾਗੂ ਕਰਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ। ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਅਤੇ ਉਨ੍ਹਾਂ ਦੀ ਸਿਹਤ ਅਤੇ ਫ਼ਸਲੀ ਬੀਮਾਂ ਕਰਨ ਸਬੰਧੀ ਵਿਸ਼ੇਸ਼ ਉਪਰਾਲੇ ਕਰਾਂਗੇ। ਖੇਤੀਬਾੜੀ ਸੰਦਾਂ, ਮਸ਼ੀਨਰੀ, ਖਾਦਾ ਆਦਿ ਤੇ ਸਬ-ਸਿਡੀ ਦੇਣ ਲਈ ਅਤੇ ਕਿਸਾਨਾਂ ਨੂੰ ਸਸਤੇ ਭਾਅ ਤੇ ਵਧੀਆ ਕਿਸਮ ਦੇ ਬੀਜ ਮੁਹਇਆ ਕਰਨ ਦੇ ਯਤਨ ਕਰਾਂਗੇ।ਮੁਫਤ ਟਿਊਬਵੈਲ ਬਿਜਲੀ ਅਤੇ ਮੁਫਤ ਨਹਿਰੀ ਪਾਣੀ ਦਿੱਤਾ ਜਾਂਵੇਗਾ। ਵੱਖ-ਵੱਖ ਖੇਤੀ ਉਪਜਾਂ ਲਈ ਸਰਕਾਰੀ ਡੇਅਰੀ ਮਾਡਲ ਦੀ ਤਰਜ ਤੇ ਸਹਿਕਾਰੀ ਮੰਡੀਕਰਨ ਨੂੰ ਵਧਾਉਣਾ ਤਾਂ ਕਿ ਕਿਸਾਨਾਂ ਦਾ ਖੇਤੀ ਉਪਜਾਂ ਦੇ ਵਪਾਰ ਵਿਚ ਹਿਸਾ ਬਣ ਸਕੇ।
ਜੈਵਕ ਅਤੇ ਕੁਦਰਤੀ ਖੇਤੀ ਨੂੰ ਵਧਾਉਣ ਦੇ ਯਤਨ ਕਰਾਂਗੇ। ਬੇਰੁਜ਼ਗਾਰੀ ਦੂਰ ਕਰਨ ਲਈ ਤੇ ਸਨਅਤਾਂ ਲਈ ਉਧਮ ਹੋਵੇਗਾ। ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਯਤਨਸ਼ੀਲ ਰਹਾਂਗੇ। ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਵਿਦਿਆ ਦਾ ਮਿਆਰ ਉਚਾ ਚੁਕਿਆ ਜਾਵੇਗਾ। ਨਸ਼ਿਆਂ ਨੂੰ ਮੂਲੋਂ ਖ਼ਤਮ ਕੀਤਾ ਜਾਵੇਗਾ। ਸਿਹਤ ਸੇਵਾਵਾਂ
ਚੰਗੀਆ ਕੀਤੀਆਂ ਜਾਣਗੀਆਂ। ਗ਼ਰੀਬ, ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਿਸ਼ੇਸ਼ ਕਾਰਜ ਕੀਤੇ ਜਾਣਗੇ। ਮੁਲਾਜ਼ਮਾਂ ਦੀ ਭਲਾਈ ਲਈ ਖਾਸ ਪ੍ਰਬੰਧ ਕੀਤੇ ਜਾਣਗੇ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਸਤੇ
ਸਖ਼ਤਾਈ ਕੀਤੀ ਜਾਵੇਗੀ।
ਜਮੀਨ ਹੇਠਲੇ ਪਾਣੀ ਦੀ ਥੱਲੇ ਜਾ ਰਹੀ ਪੱਧਰ ਨੂੰ ਰੋਕਣ ਲਈ ਯਤਨ। ਸਮਾਜ ਵਿਚਲੇ ਨਿਘਾਰ ਨੂੰ ਠੀਕ ਕੀਤਾ ਜਾਵੇਗਾ। ਪੰਜਾਬੀ ਸੱਭਿਆਚਾਰ ਅਤੇ ਭਾਸ਼ਾ
ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਐਨ.ਆਰ.ਆਈਜ਼ ਦਾ ਖਾਸ ਧਿਆਨ ਰਖਿਆ ਜਾਵੇਗਾ।
ਇਸ ਤੋਂ ਇਲਾਵਾ ਯੂਥ ਭਲਾਈ ਅਤੇ ਖੇਡਾਂ, ਫ਼ੌਜੀਆਂ ਲਈ, ਪੈਰ ਮਿਲਟਰੀ ਫ਼ੋਰਸਜ਼ ਲਈ ਅਤੇ ਔਰਤਾਂ ਦੀ ਭਲਾਈ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਹਰ ਖੇਤਰ ਵਿਚ ਔਰਤਾਂ ਲਈ 50 ਪ੍ਰਤੀਸ਼ਤ ਕੋਟਾਂ ਮੁਹਇਆ ਕਰਾਉਣ ਲਈ ਸਿਰ ਤੋੜ ਯਤਨ ਕੀਤੇ ਜਾਣਗੇ।