ਨਿਊਯਾਰਕ (ਏਜੰਸੀਆਂ) : ਅਮਰੀਕਾ ਦੇ 400 ਸਾਲ ਪੁਰਾਣੇ ਆਈਲੈਂਡ ’ਤੇ ਪਹਿਲਾ ਹੋਟਲ ਤਿਆਰ ਹੋਇਆ ਹੈ ਜਿਸ ਨੂੰ 1 ਜੂਨ ਨੂੰ ਖੋਲ੍ਹਿਆ ਜਾਵੇਗਾ। 18 ਮੰਜ਼ਿਲਾ ਇਸ ਹੋਟਲ ਵਿਚ 244 ਕਮਰੇ ਅਤੇ ਦੋ ਹਜ਼ਾਰ ਕਿਤਾਬਾਂ ਵਾਲੀ ਲਾਇਬ੍ਰੇਰੀ ਸਣੇ ਤਮਾਮ ਲਗਜ਼ਰੀ ਸਹੂਲਤਾਂ ਹਨ। ਇਹ ਆਈਲੈਂਡ ਨਿਊਯਾਰਕ ਦਾ ਹੱਬ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਪੁੱਜਦੇ ਹਨ। ਲੇਕਿਨ ਹੁਣ ਤੱਕ ਰੁਕਣ ਦੀ ਵਿਵਸਥਾ ਨਹੀਂ ਸੀ। ਇਸ ਹੋਟਲ ਦੇ ਖੁਲ੍ਹ ਜਾਣ ਤੋਂ ਬਾਅਦ ਸੈਲਾਨੀ ਇੱਥੇ ਰੁਕਣ ਦਾ ਆਨੰਦ ਮਾਣ ਸਕਣਗੇ। ਇਹ ਆਈਲੈਂਡ 1600 ਦੇ ਆਸ ਪਾਸ ਬਣਾਇਆ ਗਿਆ ਸੀ। ਇਸ ’ਤੇ ਨੀਦਰਲੈਂਡਸ ਦੇ ਲੋਕਾਂ ਦਾ ਕਬਜ਼ਾ ਸੀ। ਤਦ ਉਸ ਦਾ ਨਾਂ ਬਲੈਕਵੈਲ ਆਈਲੈਂਡ ਸੀ। ਲੇਕਿਨ 1637 ਵਿਚ ਮੂਲ ਤੌਰ ’ਤੇ ਅਮਰੀਕੀਆਂ ਨੇ ਇਸ ਨੂੰ ਖ਼ਰੀਦ ਲਿਆ ਸੀ। ਇਸ ਤੋਂ ਬਾਅਦ 1950 ਦੇ ਦਹਾਕੇ ਵਿਚ ਉਸ ਦਾ ਨਾਂ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦੇ ਨਾਂ ’ਤੇ ਰੱਖਿਆ ਗਿਆ। ਇਸ ਟਾਪੂ ਦੀ ਲੰਬਾਈ ਤਕਰੀਬਨ 3.21 ਕਿਲੋਮੀਟਰ ਹੈ। ਇਸ ਟਾਪੂ ਵਿਚ 18 ਮੰਜ਼ਿਲਾ ਹੋਟਲ ਬਣਿਆ ਹੋਇਆ ਹੈ। ਜਿਸ ਦੇ ਵਿਚ 244 ਕਮਰੇ ਬਣੇ ਹੋਏ ਹਨ। ਇਸ ਨੂੰ ਹੁਣ 1 ਜੂਨ ਨੂੰ ਖੋਲ੍ਹਿਆ ਜਾਵੇਗਾ।