Tuesday, November 12, 2024
 

ਰਾਸ਼ਟਰੀ

ਲਾਲ ਕਿਲ੍ਹਾ ਹਿੰਸਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਲੀ

March 31, 2021 05:17 PM

ਨਵੀਂ ਦਿੱਲੀ, 31 ਮਾਰਚ (ਸੱਚੀ ਕਲਮ ਬਿਊਰੋ) : ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹੋਈ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਸੁਣਵਾਈ ਨਹੀਂ ਹੋ ਸਕੀ।
ਦਿੱਲੀ ਦੀ ਇੱਕ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦੇ ਹੋਏ ਇਸ ਕੇਸ ਨੂੰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੂੰ ਟਰਾਂਸਫਰ ਕਰ ਦਿੱਤਾ। ਹੁਣ ਜ਼ਿਲ੍ਹਾ ਜੱਜ ਤੈਅ ਕਰਨਗੇ ਕਿ ਇਸ ਮਾਮਲੇ ਦੀ ਸੁਣਵਾਈ ਕਿਹੜੇ ਜੱਜ ਕਰਨਗੇ, ਕਿਉਂਕਿ ਜਿਸ ਅਦਾਲਤ ਵਿੱਚ ਇਹ ਮਾਮਲਾ ਚੱਲ ਰਿਹਾ ਸੀ, ਉਸ ਕੋਰਟ ਦੇ ਜੱਜ ਦਾ ਤਬਾਦਲਾ ਹੋ ਚੁੱਕਾ ਹੈ। ਇਸ ਵਿਚਕਾਰ ਦਿੱਲੀ ਪੁਲਿਸ ਅਪਰਾਧ ਸ਼ਾਖਾ ਦੇ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਵਧੀਕ ਸੈਸ਼ਨ ਜੱਜ ਨੇ ਜ਼ਮਾਨਤ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਦਿੱਲੀ ਪੁਲਿਸ ਨੂੰ ਵੀ ਕਿਹਾ ਹੈ ਕਿ ਉਹ ਸਿੱਧੂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ’ਤੇ ਜਲਦ ਤੋਂ ਜਲਦ ਜਵਾਬ ਦੇਵੇ।
ਦੱਸ ਦੇਈਏ ਕਿ ਦੀਪ ਸਿੱਧੂ ਨੂੰ 26 ਜਨਵਰੀ ਨੂੰ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਨੇ 8 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 50 ਦਿਨਾਂ ਤੋਂ ਪੁਲਿਸ ਹਿਰਾਸਤ ਵਿੱਚ ਹੈ

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਦੇਹਰਾਦੂਨ 'ਚ ਭਿਆਨਕ ਹਾਦਸਾ

ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਿਆ

ਪੀਐਮ ਮੋਦੀ ਦੀ ਅੱਜ ਮਹਾਰਾਸ਼ਟਰ ਵਿੱਚ ਰੈਲੀ

ਖੰਨਾ 'ਚ ਦਿਨ ਦਿਹਾੜੇ ਪੈ ਗਿਆ ਡਾਕਾ

पंजाब को नगर निगम चुनाव पर आंशिक राहत : सुप्रीम कोर्ट ने 8 सप्ताह के भीतर नगर निगम चुनाव पूरे करने का निर्देश दिया

ਜੋੜੇ ਨੇ ਫੇਸਬੁੱਕ 'ਤੇ ਕੀ ਕੀਤਾ ਪੋਸਟ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ?

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ

ਕੈਨੇਡਾ ਨੇ ਵਿਦਿਆਰਥੀ ਵੀਜ਼ਾ ਖ਼ਤਮ ਨਹੀਂ ਕੀਤਾ, ਸਿਰਫ ਨਿਯਮ ਬਦਲੇ ਹਨ, ਪੜ੍ਹੋ ਜਾਣਕਾਰੀ

ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲੇ ਤੋਂ ਗੁੱਸੇ 'ਚ ਆਏ ਸਿੱਖ, ਦਿੱਲੀ 'ਚ ਕੈਨੇਡੀਅਨ ਅੰਬੈਸੀ 'ਤੇ ਜ਼ੋਰਦਾਰ ਪ੍ਰਦਰਸ਼ਨ

ਪੀਲੀਭੀਤ 'ਚ ਭਾਜਪਾ ਵਿਧਾਇਕ ਦੇ ਚਚੇਰੇ ਭਰਾ ਦੀ ਕੁੱਟ-ਕੁੱਟ ਕੇ ਹੱਤਿਆ

 
 
 
 
Subscribe