Tuesday, November 12, 2024
 

ਆਸਟ੍ਰੇਲੀਆ

ਬਲਾਤਕਾਰ ਪੀੜਤ 'ਤੇ ਟਿੱਪਣੀ ਕਰਨ 'ਤੇ ਸਿੱਖ ਉਮੀਦਵਾਰ ਦੀ ਆਸਟਰੇਲੀਆ ਦੀ ਸਿਆਸਤ 'ਚੋਂ ਛੁੱਟੀ

May 12, 2019 08:02 PM

ਸਿਡਨੀ : ਭਾਰਤ ਤੇ ਵਿਦੇਸ਼ੀ ਸਿਆਸਤ 'ਚ ਇਹ ਖ਼ਾਸ ਫ਼ਰਕ ਹੈ ਕਿ ਇਥੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਹੀ ਸਿਆਸਤਦਾਨ ਬਣਿਆ ਜਾ ਸਕਦਾ ਹੈ ਤੇ ਵਿਦੇਸ਼ਾਂ ਵਿਚ ਸਿਆਸਤਦਾਨ ਦੇ ਨਾਲ ਨਾਲ ਨੈਤਿਕਤਾ ਦਾ ਪੱਖ ਪੂਰਨਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਦੀ ਪ੍ਰਤੱਖ ਉਦਹਾਰਣ ਆਸਟਰੇਲੀਆ ਵਿਚ ਦੇਖਣ ਨੂੰ ਮਿਲੀ ਹੈ। ਆਸਟਰੇਲੀਆ ਦੇ ਸਕਲਿਨ ਸਬਰਬ ਤੋਂ ਚੋਣ ਲੜ ਰਹੇ ਲਿਬਰਲ ਪਾਰਟੀ ਦੇ ਸਿੱਖ ਉਮੀਦਵਾਰ ਗੁਰਪਾਲ ਸਿੰਘ ਦੀ ਸਿਆਸਤ ਤੋਂ ਛੁੱਟੀ ਹੋ ਗਈ ਹੈ। ਦਰਅਸਲ ਗੁਰਪਾਲ ਸਿੰਘ ਵੱਲੋਂ ਲੰਘੇ ਵਰ੍ਹੇ ਫ਼ੇਸਬੁੱਕ 'ਤੇ ਬਲਾਤਕਾਰ ਪੀੜਤ ਪੰਜਾਬੀ ਔਰਤ ਬਾਰੇ ਪਈ ਪੋਸਟ 'ਤੇ ਕੁਮੈਂਟ ਕੀਤਾ ਗਿਆ ਸੀ, ਜਿਸ 'ਚ ਗੁਰਪਾਲ ਸਿੰਘ ਨੇ ਪੀੜਤ ਲੜਕੀ ਦੀ ਬਜਾਏ ਉਸ ਦੇ ਪਤੀ ਨੂੰ ਪੀੜਤ ਦਸਿਆ ਤੇ ਨਾਲ ਹੀ ਪੀੜਤ ਲੜਕੀ ਦੇ ਦੋਸ਼ਾਂ ਨੂੰ ਗ਼ਲਤ ਠਹਿਰਾਇਆ ਸੀ। ਇਸ ਤੋਂ ਪਹਿਲਾਂ ਗੁਰਪਾਲ ਸਿੰਘ ਨੇ ਸਮਲਿੰਗੀ ਵਿਆਹਾਂ 'ਤੇ ਦੇਸ਼ ਵਿਆਪੀ ਜਨਮਤ ਤੋਂ ਪਹਿਲਾਂ 2017 ਦੀ ਇੰਟਰਵਿਊ ਵਿਚ ਵਿਵਾਦਪੂਰਨ ਟਿੱਪਣੀ ਕੀਤੀ ਸੀ।
ਫ਼ੇਸਬੁੱਕ 'ਤੇ ਕੀਤੀਆਂ ਅਪਣੀਆਂ ਟਿੱਪਣੀਆਂ ਤੋਂ ਬਾਅਦ ਗੁਰਪਾਲ ਸਿੰਘ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ। ਗੁਰਪਾਲ ਸਿੰਘ ਚੰਡੀਗੜ੍ਹ ਨਾਲ ਸਬੰਧ ਰਖਦੇ ਹਨ ਤੇ ਪੇਸ਼ੇ ਵਜੋਂ ਉਹ ਆਸਟ੍ਰਲੀਆ 'ਚ ਵਕੀਲ ਹਨ। ਉਹ ਆਸਟਰੇਲੀਆ ਵਿਚ ਸਕਲਿਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸਨ। ਇਸ ਕਾਰੇ ਤੋਂ ਬਾਅਦ ਗੁਰਪਾਲ ਸਿੰਘ ਨੂੰ ਸਕਲਿਨ ਦੀ ਸੀਟ ਤੋਂ ਉਮੀਦਵਾਰ ਵਜੋਂ ਅਸਤੀਫ਼ਾ ਦੇਣਾ ਪਿਆ। ਪ੍ਰਧਾਨ ਮੰਤਰੀ ਸਕੌਟ ਮਾਰੀਸਨ ਨੇ ਗੁਰਪਾਲ ਵਲੋਂ ਦਿਤੇ ਅਸਤੀਫ਼ੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਲਿਬਰਲ ਪਾਰਟੀ ਨੇ ਗੁਰਪਾਲ ਦੀਆਂ ਤਸਵੀਰਾਂ ਪਾਰਟੀ ਦੀ ਵੱੈਬਸਾਈਟ ਤੋਂ ਹਟਾ ਦਿਤੀਆਂ ਹਨ। ਅਗਰ ਅਜਿਹਾ ਭਾਰਤ ਵਿਚ ਵਾਪਰਦਾ ਤਾਂ ਪਾਰਟੀ ਦੇ ਸਾਰੇ ਆਗੂਆਂ ਨੇ ਟਿੱਪਣੀ ਕਰਨ ਵਾਲੇ ਦੀ ਪਿੱਠ ਥਾਪੜਨੀ ਸੀ ਤੇ ਇਹ ਵੀ ਹੋ ਸਕਦਾ ਸੀ ਕਿ ਉਹ ਜਿੱਤ ਕੇ ਲੋਕ ਸਭਾ 'ਚ ਹੀ ਪਹੁੰਚ ਜਾਂਦਾ ਤੇ ਫਿਰ ਉਹ ਮਹਿਲਾਵਾਂ ਦੀ ਸੁਰੱਖਿਆ ਬਾਰੇ ਲੰਮੇ-ਲੰਮੇ ਬਿਆਨ ਦਿੰਦਾ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe