ਫ਼ਿਰੋਜ਼ਪੁਰ : ਸਮੂਹ ਸੰਗਤ ਦੇ ਸਹਿਯੋਗ ਨਾਲ ਮਿਤੀ 10 ਮਈ (27 ਵੈਸਾਖ) ਨੂੰ ਸ਼ਰਧਾ ਅਤੇ ਭਾਵਨਾ ਨਾਲ ਬਾਬਾ ਬੀਰ ਸਿੰਘ ਜੀ ਸ਼ਹੀਦ ਦਾ ਜੋੜ ਮੇਲਾ ਪਿੰਡ ਕਟੋਰਾ ਬਸਤੀ ਗੱਗੋਬੂਹੇ ਵਾਲੀ, ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ।
ਸ. ਬਾਜ਼ ਸਿੱਘ ਢਿੱਲੋਂ ਅਤੇ ਸ. ਸਾਹਿਬ ਸਿੰਘ ਢਿੱਲੋਂ ਖਿਡਾਰੀਆਂ ਨੂੰ ਸਨਮਾਨਤ ਕਰਦੇ ਹੋਏ।
ਅਖੰਡ ਪਾਠ ਦੇ ਭੋਗ ਮਗਰੋਂ ਕਵੀਸ਼ਰੀ ਜੱਥੇ ਨੇ ਇਤਿਹਾਸਕ ਵਾਰਾਂ ਗਾਅ ਕੇ ਰੰਗ ਬੰਨਿਆ। ਕਵੀਸ਼ਰੀ ਜੱਥੇ ਵਿਚ ਭਾਈ ਹਰਦਿਆਲ ਸਿੰਘ ਹੀਰਾ, ਭਾਈ ਦਲਵਿੰਦਰ ਸਿੰਘ ਬੰਡਾਲਾ, ਦਿਲਬਾਗ਼ ਸਿੰਘ ਪਬਰਾਲੀ ਸ਼ਾਮਲ ਸਨ।
ਛੋਟੇ ਬੱਚਿਆਂ ਵਿਚ ਪਲਕਪ੍ਰੀਤ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਵਾਹ-ਵਾਹ ਖੱਟੀ ਅਤੇ ਇਨਾਮ ਵੀ ਪ੍ਰਾਪਤ ਕੀਤੇ।
ਇਸੇ ਤਰਾਂ ਕਬੱਡੀ ਮੁਕਾਬਲੇ ਵਿਚ ਵਲਟੋਹਾ ਮਾਝਾ ਦੀ ਟੀਮ, ਫ਼ਰੇਂਡਜ਼ ਕਲੱਬ ਜ਼ੀਰਾ, ਤੂਤ ਫ਼ਿਰੋਜ਼ਪੁਰ, ਆਰਿਫ਼ਕੇ ਫ਼ਿਰੋਜ਼ਪੁਰ ਦੀਆਂ ਟੀਮਾਂ ਸ਼ਾਮਲ ਹੋਈਆਂ। ਸ਼ੋਅ ਮੈਚ ਦੌਰਾਨ ਤੂਤ ਅਤੇ ਜ਼ੀਰਾ ਵਿਚ ਫ਼ਾਈਨਲ ਮੈਚ ਹੋਇਆ। ਤੂਤ ਫ਼ਿਰੋਜ਼ਪੁਰ ਦੀ ਟੀਮ 26 ਨੰਬਰਾਂ ਨਾਲ ਜੇਤੂ ਰਹੀ। ਕਬੱਡੀ ਦੀ ਝੰਡੀ 34000 ਰੁਪਏ ਵਿਚ ਰੱਖੀ ਗਈ ਸੀ। ਪ੍ਰਬੰਧਕਾਂ ਵਲੋਂ ਵਧੀਆ ਧਾਵੀ ਅਤੇ ਜਾਫ਼ੀ ਨੂੰ ਕੂਲਰਾਂ ਨਾਲ ਸਨਮਾਨਤ ਕੀਤਾ ਗਿਆ। ਅੰਤ ਵਿਚ ਗੁਰੂ ਕੇ ਲੰਗਰ ਵੀ ਖੁੱਲੇ ਵਰਤਾਏ ਗਏ। ਇਸ ਸਬੰਧੀ ਜਾਣਕਾਰੀ ਮੇਲੇ ਦੇ ਪ੍ਰਬੰਧਕ ਸ. ਸਾਹਿਬ ਸਿੰਘ ਢਿੱਲੋਂ, ਬਾਜ਼ ਸਿੰਘ ਢਿੱਲੋਂ ਵਲੋਂ ਦਿਤੀ ਗਈ।