ਜਗਰਾਉਂ : ਪਿੰਡ ਗੁਰੂਸਰ ਕਾਊਂਕੇ ਦੇ ਕੋਲੋਂ ਗੁਜ਼ਰਦੀ ਰੇਲਵੇ ਲਾਈਨ 'ਤੇ ਇਕ ਮੁੰਡੇ ਤੇ ਕੁੜੀ ਨੇ ਟ੍ਰੇਨ ਦੇ ਅੱਗੇ ਕੁੱਦ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਵਾਰਾਂ ਨੂੰ ਸੌਂਪੇ ਜਾਣਗੀਆਂ। ਜਾਣਕਾਰੀ ਦੇ ਮੁਤਾਬਕ ਕਰੀਬ 1 ਵਜੇ ਇਕ ਪ੍ਰੇਮੀ ਜੋੜਾ ਰੇਲਵੇ ਟ੍ਰੈਕ 'ਤੇ ਪਹੁੰਚਿਆ। ਮੁੰਡਾ-ਕੁੜੀ ਕਾਫ਼ੀ ਸਮੇਂ ਤਕ ਟ੍ਰੈਕ ਕੋਲ ਖੜੇ ਰਹੇ ਅਤੇ ਜਿਵੇਂ ਹੀ ਫ਼ਿਰੋਜ਼ਪੁਰ ਤੋਂ ਪੈਸੇਂਜ਼ਰ ਗੱਡੀ ਲੁਧਿਆਣੇ ਵਲ
ਨੂੰ ਆਈ ਤਾਂ ਦੋਹਾਂ ਨੇ ਇਕ-ਦੂਜੇ ਦਾ ਹੱਥ ਫੜ੍ਹ ਕੇ ਗੱਡੀ ਅੱਗੇ ਛਾਲ ਮਾਰ ਦਿਤੀ। ਗੱਡੀ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਹੋਣ ਕਾਰਨੇ ਦੋਹਾਂ ਨੂੰ ਟ੍ਰੇਨ ਨੇ ਕਰੀਬ 250 ਮੀਟਰ ਤਕ ਘਸੀਟਿਆ ਅਤੇ ਲਾਸ਼ਾਂ ਦੇ ਕਈ ਟੁਕੜੇ ਕਰਦੀ ਟ੍ਰੇਨ ਅੱਗੇ ਨਿਕਲ ਗਈ। ਦੇਰ ਸ਼ਾਮ ਜਦੋਂ ਕੁੜੀ ਦੇ ਵਾਰਸ ਪੁੱਜੇ। ਰੇਲਵੇ ਪੁਲਿਸ ਚੌਕੀ ਇੰਚਾਰਜ ਜੀਵਨ ਸਿੰਘ ਮੁਤਾਬਕ ਕੁੜੀ ਅਤੇ ਮੁੰਡਾ ਦੋਨਾਂ ਮੋਗੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਦਸਿਆ ਕਿ ਸ਼ੁਰੁਆਤੀ ਜਾਂਚ ਵਿਚ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ, ਜਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ। ਉਨ੍ਹਾਂ ਨੇ ਦਸਿਆ ਕਿ ਪੁਲਿਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰ ਦਿਤੀ ਹੈ।