ਪਠਾਨਕੋਟ (ਏਜੰਸੀਆਂ) : ਜਲੰਧਰ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਸਕੂਟਰੀ ਸਵਾਰ ਦਾਦੀ ਪੋਤੀ ਦੀ ਮੌਤ ਹੋ ਗਈ ਜਦਕਿ ਇੱਕ ਵਿਕਅਤੀ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਿਆ। ਥਾਣਾ ਨੰਗਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸਕੂਟਰੀ ਸਵਾਰ ਸਰਦਾਰੀ ਲਾਲ ਆਪਣੀ ਪਤਨੀ ਕਾਂਤਾ ਦੇਵੀ ਤੇ ਆਪਣੀ ਪੋਤੀ ਕਰੀਮਾ ਦੇ ਨਾਲ ਪਿੰਡ ਕੈਲਸ਼ਪੁਰ ਨਾਲ ਮੁਕੇਰੀਆ ਵੱਲੋ ਦਾ ਰਹੇ ਸੀ ਜਦ ਪਿੰਡ ਨੰਗਲ ਚੋਕ ਦੇ ਕੋਲ ਪਹੁੰਚੇ ਤਾਂ ਪਠਾਨਕੋਟ ਵੱਲੋ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰੀ। ਇਸ ਟੱਕਰ ’ਚ ਸਰਦਾਰੀ ਲਾਲ ਆਪਣੀ ਸਕੂਟਰੀ ਦਾ ਸੰਤੁਲਨ ਖੋਹ ਬੈਠੇ ਤੇ ਥੱਲੇ ਡਿੱਗ ਗਏ। ਘਟਨਾ ’ਚ ਉਸ ਦੀ ਪਤਨੀ ਕਾਂਤਾ ਦੇਵੀ ਤੇ ਉਸ ਦੀ ਪੋਤੀ ਕਰੀਮਾ ਰੋਡ ਤੋਂ ਥੱਲੇ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਸਕੂਟਰੀ ਚਾਲਕ ਸਰਦਾਰੀ ਲਾਲ ਨੂੰ ਵੀ ਮਾਮੂਲੀ ਸੱਟ ਲੱਗੀ। ਏਐੱਨਆਈ ਰਾਮ ਲੁਭਾਆ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।