ਮੈਲਬੋਰਨ : ਭਾਰਤ 'ਚ ਇਸ ਮਹੀਨੇ ਜਿਥੇ ਲੋਕ ਸਭਾ ਚੋਣਾਂ ਹੋਣ ਜਾ ਰਹੀਆ ਹਨ। ਇਨ੍ਹਾਂ ਚੋਣਾਂ ਦਾ ਅਸਰ ਵਿਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਆਸਟਰੇਲੀਆ ਦੇ ਸ਼ਹਿਰ ਮੈਲਬੋਰਨ 'ਚ ਸਥਾਨਕ ਪੁਲਿਸ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਹੋ ਰਹੀਆਂ ਚੋਣਾਂ ਕਾਰਨ ਮੈਲਬੋਰਨ ਦੇ ਪੱਛਮੀ ਖੇਤਰ ਵਿਚ ਰਹਿੰਦੇ ਵਖੋ ਵੱਖ ਭਾਰਤੀ ਸਿਆਸੀ ਪਾਰਟੀਆਂ ਦੀ ਹਮਾਇਤੀਆਂ ਵਿਚਕਾਰ ਆਪਸੀ ਟਕਰਾਅ ਹੋਣ ਦਾ ਖ਼ਦਸਾ ਹੈ। ਪੁਲਿਸ ਦੁਆਰਾ ਸਥਾਨਕ ਭਾਰਤੀ ਭਾਈਚਾਰੇ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਚਿਤਵਾਨੀ ਦਿਤੀ ਗਈ ਹੈ ਕਿ ਵਿਕਟੋਰੀਆ ਪੁਲਿਸ ਕਿਸੇ ਵੀ ਕਿਸਮ ਦੀ ਬਦ ਅਮਨੀ ਨੂੰ ਬਰਦਾਸਤ ਨਹੀ ਕਰੇਗੀ ਅਤੇ ਪੁਲਿਸ ਆਪਸੀ ਭਾਈਚਾਰਾ ਅਤੇ ਅਮਨ ਕਾਨੂੰਨ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰੇਗੀ। ਪੁਲਿਸ ਅਨੁਸਾਰ ਉਹ ਕਿਸੇ ਵੀ ਮਾੜੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹਨ। ਇਸ ਦੇ ਨਾਲ ਹੀ ਪੁਲਿਸ ਨੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਨੂੰ ਚੌਕਸੀ ਰੱਖਣ ਦੀਆਂ ਵੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ।