ਮੁੰਬਈ, (ਏਜੰਸੀਆਂ) : ਬੀਤੇ ਦਿਨੀ ਭਾਰਤ ਦੇ ਵੱਡੇ ਵਪਾਰਕ ਮੁਖੀ ਅੰਬਾਨੀ ਦੇ ਘਰ ਦੇ ਨੇੜੇ ਵਿਸਫ਼ੋਟਕ ਸਮਗਰੀ ਮਿਲੀ ਸੀ ਜੋ ਕਿ ਇਕ ਗੱਡੀ ਵਿਚ ਸੀ, ਜਾਂਚ ਵਿਚ ਪਤਾ ਲੱਗਾ ਸੀ ਕਿ ਗੱਡੀ ਚੋਰੀ ਦੀ ਹੈ, ਪੁਲਿਸ ਨੇ ਕੁੱਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਰ ਹੁਣ ਜੈਸ਼-ਉਲ-ਹਿੰਦ ਨਾਮ ਦੀ ਅੱਤਵਾਦੀ ਸੰਗਠਨ ਨੇਬੀਤੇ ਦਿਨੀ ਭਾਰਤ ਦੇ ਵੱਡੇ ਵਪਾਰਕ ਮੁਖੀ ਅੰਬਾਨੀ ਦੇ ਘਰ ਦੇ ਨੇੜੇ ਵਿਸਫ਼ੋਟਕ ਸਮਗਰੀ ਮਿਲੀ ਸੀ ਜੋ ਕਿ ਇਕ ਗੱਡੀ ਵਿਚ ਸੀ, ਜਾਂਚ ਵਿਚ ਪਤਾ ਲੱਗਾ ਸੀ ਕਿ ਗੱਡੀ ਚੋਰੀ ਦੀ ਹੈ, ਪੁਲਿਸ ਨੇ ਕੁੱਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਰ ਹੁਣ ਗੱਡੀ ਵਿਚ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ ਜੈਸ਼-ਉਲ-ਹਿੰਦ ਨਾਮ ਦੀ ਅੱਤਵਾਦੀ ਸੰਗਠਨ ਨੇ ਲਈ ਹੈ। ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਜੈਸ਼-ਉਲ-ਹਿੰਦ ਨੇ ਟੈਲੀਗ੍ਰਾਮ ਐਪ ਰਾਹੀਂ ਲਿਖਿਆ ਕਿ ਇਹ ਇਕ ਟ੍ਰੇਲਰ ਹੈ ਅਤੇ ਫ਼ਿਲਮ ਅਜੇ ਬਾਕੀ ਹੈ। ਇਸੇ ਸੰਗਠਨ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।
ਜੈਸ਼-ਉਲ-ਹਿੰਦ ਨੇ ਚੁਣੌਤੀ ਦਿੱਤੀ ਕਿ ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਓ ਜਦੋਂ ਦਿੱਲੀ ਵਿਚ ਤੁਹਾਡੀ ਨੱਕ ਹੇਠਾਂ ਤੁਹਾਨੂੰ ਹਿੱਟ ਕੀਤਾ ਸੀ, ਤੁਸੀਂ ਮੋਸਾਦ ਨਾਲ ਹੱਥ ਮਿਲਾਇਆ ਪਰ ਕੁਝ ਨਹੀਂ ਹੋਇਆ। ਅਸਲ ਵਿਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਹੁਣ ਤੱਕ ਇਸ ਕੇਸ ਵਿਚ 25 ਲੋਕਾਂ ਦੇ ਬਿਆਨ ਦਰਜ ਕੀਤੇ ਹਨ।
ਜ਼ਿਕਰਯੋਗ ਕਿ ਵੀਰਵਾਰ ਦੀ ਸ਼ਾਮ ਨੂੰ ਮੁੰਬਈ ਵਿਚ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਤੋਂ ਕੁਝ ਦਿਨ ਦੂਰ ਇਕ ਸਕਾਰਪੀਓ ਕਾਰ ਵਿਚ ਵਿਸਫੋਟਕ ਸਮੱਗਰੀ (ਜੈਲੇਟਿਨ ਦੀਆਂ 20 ਛੜਾਂ) ਮਿਲੀਆਂ ਸਨ। ਐਸ.ਯੂ.ਵੀ. ਦੇ ਅੰਦਰ ਇਕ ਪੱਤਰ ਵੀ ਮਿਲਿਆ, ਜਿਸ ਵਿਚ ਕਥਿਤ ਤੌਰ 'ਤੇ ਅੰਬਾਨੀ ਅਤੇ ਉਸ ਦੇ ਪਰਿਵਾਰ ਨੂੰ ਧਮਕਾਇਆ ਗਿਆ ਸੀ।