ਪਟਿਆਲਾ : ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਚਾਦਰ ਵਿਚ ਲਪੇਟ ਕੇ ਛੋਟੀ ਨਦੀ ਪਟਿਆਲਾ 'ਚ ਸੁੱਟ ਦਿਤਾ ਹੈ। ਇਹ ਘਟਨਾ ਪਿਛਲੇ ਕਈ ਦਿਨਾਂ ਦੀ ਜਾਪਦੀ ਹੈ। ਜਦੋਂ ਕਿਸੇ ਰਾਹਗੀਰ ਨੇ ਅੱਜ ਲਾਸ਼ ਨੂੰ ਦੇਖਿਆ ਤਾਂ ਉਸ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਕੋਤਵਾਲੀ ਦੇ ਐਸ. ਐਚ. ਓ. ਇੰਸ. ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲਿਆ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਪਛਾਣ ਲਈ ਰਖਵਾ ਦਿਤਾ ਹੈ। ਮੁਢਲੀ ਜਾਂਚ ਤੋਂ ਵਿਅਕਤੀ ਦੀ ਉਮਰ ਲਗਭਗ 35 ਸਾਲ ਜਾਪਦੀ ਹੈ। ਗਲ ਤੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਸਪੱਸ਼ਟ ਹੈ ਕਿ ਉਸ ਨੂੰ ਕਤਲ ਕਰ ਕੇ ਇਥੇ ਸੁੱਟਿਆ ਗਿਆ ਹੈ। ਜਿਉਂ ਹੀ ਕਿਸੇ ਨੇ ਅੱਜ ਲਾਸ਼ ਨੂੰ ਦੇਖਿਆ ਤਾਂ ਉਸ ਨੇ ਪੁਲਿਸ ਨੂੰ ਸੁਚਿਤ ਕਰ ਦਿਤਾ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸੱਭ ਤੋਂ ਪਹਿਲਾਂ ਲਾਸ਼ ਦੇ ਵਾਰਸਾਂ ਨੂੰ ਲੱਭਣਾ ਅਤੇ ਉਸ ਤੋਂ ਬਾਅਦ ਕਾਤਲਾਂ ਨੂੰ ਲੱਭਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।