ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਦੇ ਚੱਲਦੇ ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ 'ਚ ਪੈਟਰੋਲ 25 ਅਪ੍ਰੈਲ ਦੇ ਬਾਅਦ ਪਹਿਲੀ ਵਾਰ 73 ਰੁਪਏ ਪ੍ਰਤੀ ਲੀਟਰ ਤੋਂ ਘਟ ਹੋਇਆ ਹੈ ਅਤੇ ਡੀਜ਼ਲ ਵੀ ਰਾਸ਼ਟਰੀ ਰਾਜਧਾਨੀ 'ਚ 10 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮੁੰਬਈ 'ਚ ਪੈਟਰੋਲ ਦੀ ਕੀਮਤ 78.44 ਰੁਪਏ, ਜੈਪੁਰ 'ਚ 73.42 ਰੁਪਏ, ਕੋਲਕਾਤਾ 75.04 ਰੁਪਏ ਚੇਨਈ 'ਚ 75.79 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਉੱਧਰ ਦਿੱਲੀ 'ਚ ਡੀਜ਼ਲ ਦੀ ਕੀਮਤ 66.66 ਰੁਪਏ/ਲੀਟਰ ਤੋਂ ਡਿੱਗ ਕੇ 66.56 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ। ਮੁੰਬਈ 'ਚ ਕੀਮਤ 70 ਰੁਪਏ ਪ੍ਰਤੀ ਲੀਟਰ ਦੇ ਹੇਠਾਂ ਆ ਗਈ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ ਕੀਮਤਾਂ 68.32 ਰੁਪਏ ਪ੍ਰਤੀ ਲੀਟਪ ਅਤੇ ਚੇਨਈ 'ਚ ਕੀਮਤ 70.36 ਰੁਪਏ ਪ੍ਰਤੀ ਲੀਟਰ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕਾ 'ਚ ਕੱਚੇ ਤੇਲ ਦਾ ਭੰਡਾਰ ਘਟਣ ਦੀ ਰਿਪੋਰਟ ਦੇ ਬਾਅਦ ਤੇਲ ਦੀ ਕੀਮਤ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਬ੍ਰੈਂਟ ਕਰੂਡ ਦਾ ਜੁਲਾਈ ਅਨੁਬੰਧ ਪਿਛਲੇ ਸੈਸ਼ਨ 'ਚ 0.62 ਫੀਸਦੀ ਦੀ ਤੇਜ਼ੀ ਦੇ ਨਾਲ 70.31 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਹਾਲਾਂਕਿ ਵੀਰਵਾਰ ਨੂੰ ਆਈ.ਸੀ.ਈ. 'ਤੇ ਬ੍ਰੈਂਟ ਕਰੂਡ ਦਾ ਜੁਲਾਈ ਅਨੁਬੰਧ ਪਿਛਲੇ ਸੈਸ਼ਨ ਦੇ ਮੁਕਾਬਲੇ 0.77 ਫੀਸਦੀ ਦੀ ਕਮਜ਼ੋਰੀ ਦੇ ਨਾਲ 69.83 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਸੀ।