ਕੈਨੇਡਾ (ਏਜੰਸੀਆਂ) : ਹੁਨਰਮੰਦ ਲੋਕ ਜੋ ਕੈਨੇਡਾ ਜਾ ਕੇ ਕੈਨੇਡੀਅਨ ਸਥਾਈ ਨਿਵਾਸ ਵੀਜ਼ਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਐਕਸਪ੍ਰੈਸ ਦਾਖਲਾ ਬਹੁਤ ਹੀ ਚੰਗਾ ਮੌਕਾ ਹੈ। 2021-2023 ਇਮੀਗ੍ਰੇਸ਼ਨ ਯੋਜਨਾ ਦੇ ਤਹਿਤ ਕੈਨੇਡਾ ਦਾ ਮੁੱਖ ਮਕਸਦ 110, 000 ਲੋਕਾਂ ਨੂੰ ਕੈਨੇਡਾ ਵਿੱਚ ਦਾਖਲਾ ਦੇਣਾ ਹੈ। ਇਸ ਤਹਿਤ ਆਈ.ਆਰ.ਸੀ.ਸੀ ਵੱਲੋ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਦੇ ਤਹਿਤ ਹੁਨਰਮੰਦ ਉਮੀਦਵਾਰਾਂ ਲਈ ਐਕਸਪ੍ਰੈਸ ਐਂਟਰੀ ਦਾ ਪ੍ਰਬੰਧ ਕੀਤਾ ਜਾਵੇਗਾ।
ਐਕਸਪ੍ਰੈਸ ਦਾਖਲਾ ਲੈਣ ਲਈ ਦੋ ਪੜਾਅ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਹੀ ਜਰੂਰੀ ਹੈ।
1. ਪਹਿਲੇ ਉਹ ਉਮੀਦਵਾਰ ਜੋ ਉਪਰ ਦੱਸੇ ਕਿਸੀ ਵੀ 3 ਹੁਨਰਾਂ ਵਿੱਚੋਂ ਘੱਟੋ-ਘੱਟ ਇੱਕ ਵਿੱਚ ਯੋਗ ਹਨ ਉਹਨ ਆਈ.ਆਰ.ਸੀ.ਸੀ ਦੀ ਵੈੱਬਸਾਈਟ ਉੱਤੇ ਆਪਣੀ ਪ੍ਰੋਫਾਈਲ ਅਪਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮਨੁੱਖੀ ਪੂੰਜੀ ਜਿਵੇਂ ਕਿ ਉਹਨਾਂ ਦੀ ਉਮਰ, ਵਿੱਦਿਆ, ਭਾਸ਼ਾ ਦੇ ਹੁਨਰ ਅਤੇ ਕੰਮ ਦੇ ਤਜਰਬੇ ਦੇ ਆਧਾਰ ਤੇ ਸੀ.ਆਰ.ਐੱਸ ਅੰਕ ਹਾਸਲ ਹੋਣਗੇ। ਇਮੀਗ੍ਰੇਸ਼ਨ, ਰੀਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਘੱਟੋ-ਘੱਟ 741 ਅੰਕ ਹਾਸਲ ਕਰਨ ਵਾਲੇ 372 ਪੀ.ਐਨ.ਪੀ ਉਮੀਦਵਾਰਾਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਦਾ ਅਰਥ ਹੈ ਕਿ ਉਮਦਵਾਰਾਂ ਨੂੰ ਮਨੁੱਖੀ ਪੁੰਜੀ ਦੀ ਵਿਸ਼ੇਸ਼ਤਾਂ ਲਈ ਸੀ.ਆਰ.ਐਸ. 141 ਅੰਕਾਂ ਦੀ ਲੋੜ ਹੈ ਅਤੇ ਬਾਕੀ 600 ਅੰਕ ਉਹ ਸੁਬਾਈ ਮਾਨਜ਼ਦਗੀ ਤੋਂ ਹਾਸਲ ਕਰ ਸਕਦੇ ਹਨ।
2. ਆਈ.ਆਰ.ਸੀ.ਸੀ ਵੱਲੋ ਹਰ ਦੋ ਹਫਤੇ ਬਾਅਦ ਐਕਸਪ੍ਰੈਸ ਐਂਟਰੀ ਆਯੋਜਿਤ ਕੀਤੀ ਜਾਂਦੀ ਹੈ। ਜਿਸ ਵਿੱਚ ਸਭ ਤੋਂ ਵੱਧ ਸੀ.ਆਰ.ਐਸ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਸਥਾਈ ਨਿਵਾਸ (ITA) ਲਈ ਸੱਦਾ ਦਿੱਤਾ ਜਾਂਦਾ ਹੈ। ਜੇਕਰ ਕਿਸੀ ਉਮੀਦਵਾਰ ਨੂੰ ਆਈ.ਟੀ.ਏ ਪ੍ਰਾਪਤ ਹੁੰਦੀ ਹੈ ਤਾਂ ਉਹ ਅੱਗੇ ਜਾ ਕੇ ਸਥਾਈ ਨਿਵਾਸ ਅਰਜ਼ੀ ਲਈ ਆਈ.ਆਰ.ਸੀ.ਸੀ ਜਮ੍ਹਾ ਕਰਵਾ ਸਕਦਾ ਹੈ।ਪੀ.ਐਨ.ਪੀ ਪ੍ਰੋਗਰਾਮ ਤਹਿਤ ਜੇਕਰ ਕੋਈ ਉਮੀਦਵਾਰ ਐਕਸਪ੍ਰੈਸ ਐਂਟਰੀ- ਅਲਾਇੰਟਡ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PNP ) ਦੇ ਤਹਿਤ ਸੱਦਾ ਹਾਸਿਲ ਕਰਦਾ ਹੈ ਤਾਂ ਉਸ ਨੂੰ ਵਾਧੂ 600 ਸੀ.ਆਰ.ਐਸ ਪੁਆਇੰਟ ਹਾਸਿਲ ਹੁੰਦੇ ਹਨ। ਇਸ ਨਾਲ ਉਸ ਨੂੰ ਆਸਾਨੀ ਨਾਲ ਸਥਾਈ
ਨਿਵਾਸ ਲਈ ਆਈ.ਟੀ.ਏ ਹਾਸਲ ਹੁੰਦੀ ਹੈ।
PNP ਦੂਜਾ ਤਰੀਕਾ ਹੈ ਜਿਸ ਦੇ ਤਹਿਤ ਕੁਸ਼ਲ ਕਾਮਿਆਂ ਲਈ ਪ੍ਰਵਾਸੀ ਕੈਨੇਡਾ ਆ ਸਕਦੇ ਹਨ। ਕੈਨੇਡਾ ਦੇ ਬਹੁਤ ਸਾਰੇ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ PNP ਦੇ ਤਹਿਤ ਆਪਣੀ ਖੁਦ ਦੀਆਂ ਪਰਵਾਸੀ ਚੋਣ ਪ੍ਰਣਾਲੀਆਂ ਚਲਾਉਂਦੀਆਂ ਹਨ ਜੋ ਉੱਥੇ ਦੀ ਸਥਾਨਕ ਲੇਬਰ ਦੀ ਮਾਰਦੀਆਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਦੇ ਹਨ।ਕੈਨੇਡਾ ਵੱਲੋਂ ਪ੍ਰਵਾਸੀ ਕਰਮਚਾਰੀਆਂ ਨੂੰ ਸੱਦਾ ਦੇਣ ਦਾ ਮੁੱਖ ਕਾਰਨ ਹੈ ਕੋਵਿਡ ਤੋਂ ਬਾਅਦ ਉੱਥੇ ਦੀ ਆਰਥਿਕਤਾ ਨੂੰ ਚੰਗਾ ਕਰਨਾ।