Friday, November 22, 2024
 

ਪੰਜਾਬ

ਇਸ ਗਰੁੱਪ ਨੇ ਲਈ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ 😱

February 19, 2021 10:10 PM

ਫਰੀਦਕੋਟ (ਏਜੰਸੀਆਂ) : ਫਰੀਦਕੋਟ ‘ਚ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਗਰੁੱਪ ਵੱਲੋਂ ਲਈ ਗਈ ਹੈ। ਉਨ੍ਹਾਂ ਫੇਸਬੁੱਕ ਪੇਜ਼ ''ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਕਤਲ 2020 ਵਿਚ ਵਿਦਿਆਰਥੀ ਯੂਨੀਅਨ ਆਗੂ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਹੈ। ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫੇਸਬੁੱਕ ਆਈਡੀ ਤੋਂ ਇਕ ਪੋਸਟ ਪਾ ਕੇ ਦਾਅਵਾ ਕੀਤਾ ਕਿ ਹੱਤਿਆ ਉਸ ਨੇ ਅਤੇ ਗੋਲਡੀ ਬਰਾਡ਼ ਨੇ ਕਰਵਾਈ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਆਈਡੀ ਕਿਸ ਦੀ ਹੈ ਅਤੇ ਇਹ ਕਿਥੋਂ ਆਪਰੇਟ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ‘ਤੇ ਜਿਲ੍ਹਾ ਕੌਂਸਲ ਦੇ ਪ੍ਰਧਾਨ ਗੁਰਲਾਲ ਸਿੰਘ ਬੀਤੇ ਕੱਲ੍ਹ ਜੁਬਲੀ ਚੌਂਕ ਸਥਿਤ ਆਈਲੈਟਸ ਸੈਂਟਰ ‘ਤੋਂ ਬਾਹਰ ਨਿਕਲ ਰਹੇ ਸਨ ਇਸੇ ਦੌਰਾਨ ਨਕਾਬਪੋਸ਼ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਤਕਰੀਬਨ 9 ਗੋਲੀਆਂ ਲੱਗਣ ਕਾਰਨ ਗੁਰਲਾਲ ਸਿੰਘ ਦੀ ਮੌਤ ਹੋ ਗਈ ਸੀ।

 

Have something to say? Post your comment

 
 
 
 
 
Subscribe