ਤਰਨਤਾਰਨ : ਹਲਕਾ ਪੱਟੀ ‘ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲਜੀਤ ਸਿੰਘ ਭੁੱਲਰ ਸਣੇ ਉਸਦੇ ਸਾਥੀਆਂ ‘ਤੇ ਕਾਂਗਰਸ ਸਮਰਥਕਾਂ ਵੱਲੋਂ ਕੁੱਟਮਾਰ ਕੀਤੀ ਗਈ। ਇਹ ਹਮਲਾ ਪੁਲਿਸ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਤਾਰਾਂ ਵਾਲਾ ਸਕੂਲ ਅੰਦਰ ਬਣੇ ਬੂਥ ‘ਤੇ ਕੀਤਾ ਗਿਆ। ਇਸਦੇ ਇਲਾਵਾ ਪੁਲਿਸ ਨੇ ਹਮਲਾ ਕਰਨ ਵਾਲੇ ਕਾਂਗਰਸੀ ਸਮਰਥਕਾਂ ਨੂੰ ਫੜਨ ਦੀ ਬਜਾਏ ਆਪ ਆਗੂ ਲਾਲਜੀਤ ਸਿੰਘ ‘ਤੇੇੇੇੇ ਉਸਦੇ ਪਿਤਾ ਨੂੰ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਲਾਲਜੀਤ ਸਿੰਘ ਭੁੱਲਰ ਤੇ ਉਸ ਦੀ ਪਿਤਾ ਨੂੰ ਵੋਟ ਪ੍ਰਕਿਰਿਆ ‘ਚ ਹਟਾਉਣ ਲਈ ਹਿਰਾਸਤ 'ਚ ਲਿਆ ਹੈ। ਆਪ ਵਰਕਰਾਂ ਨੇ ਪੁਲਿਸ 'ਤੇ ਦੋਸ਼ ਲਗਾਇਆਂ ਜਦੋ ਉਹ ਵਾਪਸ ਆਪਣੇ ਬੂਥ ਤੋਂ ਰਿਹਾਇਸ਼ ਵੱਲ ਆ ਰਹੇ ਸਨ ਤਾਂ ਪੁਲਿਸ ਦੀ ਮਦਦ ਨਾਲ ਕਾਂਗਰਸੀ ਹਿਮਾਇਤੀਆਂ ਵੱਲੋਂ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈ, ਜਿਸ 'ਚ ਕੁਝ ਲੋਕ ਜਖ਼ਮੀ ਹੋਏ ਹਨ।