ਕਪੂਰਥਲਾ : ਇਥੋਂ ਦੇ ਸਰਕਾਰੀ ਹਸਪਤਾਲ 'ਚੋਂ ਹਵਾਲਾਤੀ ਹਰਭੇਜ ਸਿੰਘ ਨੂੰ ਸਾਥੀਆਂ ਵਲੋਂ ਭਜਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਹਵਾਲਾਤੀ ਹਰਭੇਜ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਇਸੇ ਦੌਰਾਨ ਅੱਜ ਉਸ ਦੇ ਸਾਥੀ ਇਕ ਸਾਜਿਸ਼ ਦੇ ਤਹਿਤ ਹਸਪਤਾਲ 'ਚ ਦਾਖ਼ਲ ਹੋਏ ਅਤੇ ਕੰਪਲੈਕਸ 'ਚ ਗੋਲੀਆਂ ਚਲਾਉਂਦੇ ਹੋਏ ਹਰਭੇਜ ਨੂੰ ਹਿਰਾਸਤ 'ਚੋਂ ਭਜਾ ਕੇ ਲੈ ਗਏ। ਪੁਲਿਸ ਦੇ ਸੂਤਰਾਂ ਮੁਤਾਬਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਅਧਿਕਾਰਤ ਤੌਰ 'ਤੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਭੇਜਾ 'ਤੇ 2 ਅਪਰਾਧਕ ਮਾਮਲੇ ਦਰਜ ਹਨ।