ਬ੍ਰਿਸਬੇਨ : ਭਾਰਤ ਵਿੱਚ ਕਿਸਾਨ ਅੰਦੋਲਨ ਜਿਉਂ ਜਿਉਂ ਆਪਣੇ ਸਿਖ਼ਰ ਵੱਲ ਵੱਧ ਰਿਹਾ ਹੈ, ਤਿਉਂ ਤਿਉਂ ਮੋਦੀ ਸਰਕਾਰ ਘਟੀਆ ਹੱਥਕੰਡਿਆਂ 'ਤੇ ਉਤਰ ਆਈ ਹੈ। ਲਾਲ ਕਿਲ੍ਹਾ ਹਿੰਸਾ ਦੇ ਨਾਮ ਤਹਿਤ ਬੇਗੁਨਾਹ ਲੋਕਾਂ 'ਤੇ ਵੀ ਪਰਚੇ ਦਰਜ ਕੀਤੇ ਜਾ ਰਹੇ ਹਨ। ਦਿੱਲੀ ਅਤੇ ਹਰਿਆਣਾ ਪੁਲਸ ਕੇਂਦਰੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੂੰ ਬੇਰਹਿਮੀ ਨਾਲ ਲਾਗੂ ਕਰਦੀਆਂ ਨਜ਼ਰ ਆ ਰਹੀਆਂ ਹਨ।
ਪਿਛਲੇ ਦਿਨੀਂ ਕੁੰਡਲ਼ੀ ਨੇੜੇ ਫ਼ੈਕਟਰੀ ਵਿੱਚ ਕੰਮ ਕਰਦੀ ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਨੂੰ ਫ਼ੈਕਟਰੀ ਮਾਲਕਾਂ ਨੇ ਕਿਸਾਨੀ ਅੰਦੋਲਨ ਵਿਚ ਸ਼ਾਮਿਲ ਹੋਣ 'ਤੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਅਤੇ ਫਿਰ ਫ਼ੈਕਟਰੀ ਦੇ ਬਾਹਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੁਲਸ ਮੰਗਵਾ ਕੇ ਝੂਠੇ ਪਰਚੇ ਦਰਜ ਕਰਵਾ ਕੇ ਜ਼ੇਲ੍ਹ ਭਿਜਵਾ ਦਿੱਤਾ। ਨੌਦੀਪ ਕੌਰ ਮੁਕਤਸਰ ਤੋਂ ਇੱਕ ਗ਼ਰੀਬ ਦਲਿਤ ਪਰਿਵਾਰ ਦੀ ਚੇਤੰਨ ਆਗੂ ਹੈ।