ਨਿਊਯਾਰਕ : ਮਸ਼ਹੂਰ ਹਾਲੀਵੁਡ ਅਦਾਕਾਰ ਕ੍ਰਿਸਟੋਫਰ ਪਲਮਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਕ੍ਰਿਸਟੋਫਰ ਦਾ ਦੇਹਾਂਤ ਉਨ੍ਹਾਂ ਦੇ ਹੀ ਕਨੈਕਟਿਕ ਸਥਿਤ ਰਿਹਾਇਸ਼ ’ਤੇ ਹੋਇਆ। ਪਲਮਰ ਨੇ ਇੱਕ ਆਸਕਰ ਐਵਾਰਡ, ਦੋ ਟੋਨੀ ਐਵਾਰਡ ਅਤੇ ਦੋ ਐਮੀ ਐਵਾਰਡ ਆਪਣੇ ਨਾਮ ਕੀਤੇ ਸਨ। ਉਨ੍ਹਾਂ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਫੈਨਜ਼ ਅਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਪਲਮਰ ਨੇ ਸਿਨੇਮਾ ਦੇ ਇਤਿਹਾਸ ਦੀ ਬੈਸਟ ਮਿਊਜ਼ੀਕਲ ਫਿਲਮ ‘ਦ ਸਾਊਂਡ ਆਫ ਮਿਊਜ਼ਿਕ’ ’ਚ ਅਦਾਕਾਰੀ ਕੀਤੀ ਹੈ। ਕ੍ਰਿਸਟੋਫਰ ਦੇ ਕਾਫੀ ਪੁਰਾਣੇ ਦੋਸਤ ਮੈਨੇਜਰ ਲੋ ਪਿਟ ਨੇ ਕਿਹਾ ਕਿ ਪਲਮਰ ਦੇ ਜੀਵਨ ਦੇ ਆਖਰੀ ਪਲਾਂ ’ਚ ਉਨ੍ਹਾਂ ਦੀ 51 ਸਾਲਾ ਪਤਨੀ ਏਲੇਨ ਟੇਲਰ ਉਨ੍ਹਾਂ ਦੇ ਨਾਲ ਮੌਜੂਦ ਰਹੀ। ਪਿਟ ਦੇ ਮੁਤਾਬਕ ਕ੍ਰਿਸਟੋਫਰ ਇਕ ਅਸਾਧਾਰਨ ਵਿਅਕਤੀ ਸੀ, ਜੋ ਆਪਣੇ ਪ੍ਰੋਫੈਸ਼ਨ ਨੂੰ ਕਾਫੀ ਪਸੰਦ ਕਰਦਾ ਸੀ ਤੇ ਉਸ ਦਾ ਸਨਮਾਨ ਕਰਦਾ ਸੀ।
ਕ੍ਰਿਸਟੋਫਰ ਨੂੰ ਉਨ੍ਹਾਂ ਦੀ ਫਿਲਮ ‘ਦਾ ਸਾਊਂਡ ਆਫ ਮਿਊਜ਼ਿਕ’ ਵਿੱਚ ਕੈਪਟਨ ਜੌਰਜ ਵਾਨ ਟ੍ਰੈਪ ਦੇ ਕਿਰਦਾਰ ’ਚ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਕ੍ਰਿਸਟੋਫਰ ਨੇ ਹਾਲੀਵੁੱਡ ਦੀ ਫਿਲਮੀ ਦੁਨੀਆਂ ’ਚ ਆਪਣੇ 70 ਸਾਲ ਦੇ ਕਰੀਅਰ ’ਚ ਕਈ ਰੋਲ ਨਿਭਾਏ। ਕ੍ਰਿਸਟੋਫਰ ਨੇ ਸਾਲ 2012 ਵਿੱਚ ਫਿਲਮ ਬਿਗਿਨਰਸ ਵਿੱਚ ਕੰਮ ਕੀਤਾ। ਇਸ ਫਿਲਮ ਦੇ ਲਈ ਉਨ੍ਹਾਂ ਨੂੰ ਬੈਸਟ ਐਕਟਰ ਦਾ ਆਸਕਰ ਐਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ‘ਦਿ ਸਾਊਂਡ ਮਿਊਜ਼ਿਕ’ ਵਿੱਚ ਕੈਪਟਨ ਜਾਰਜ ਵੌਨ ਟ੍ਰੈਪ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਇਸ ਕਿਰਦਾਰ ਨੂੰ ਅੱਜ ਤੱਕ ਖੂਬ ਪਸੰਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੈਕਸਪੀਅਰ ਦੇ ਲਿਖੇ ਕਈ ਕਿਰਦਾਰਾਂ ਨੂੰ ਵੀ ਪਰਦੇ ਉੱਤੇ ਉਤਾਰਿਆ ਸੀ। ‘ਟਾਲਸਟਾਏ’ ਦੀ ਲਿਖੀ ‘ਦਿ ਲਾਸਟ ਸਟੇਸ਼ਨ’ ਵਿੱਚ ਨਿਭਾਏ ਆਪਣੇ ਕਿਰਦਾਰ ਨਾਲ ਉਨ੍ਹਾਂ ਨੇ ਸਭ ਦਾ ਮਨ ਮੋਹ ਲਿਆ ਸੀ।
ਇਸ ਕਮਾਲ ਦੇ ਅਦਾਕਾਰ ਲਈ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਵਿੱਚ ਹਮੇਸ਼ਾ ਸਾਈਡ ਰੋਲ ਕਰਨਾ ਹੀ ਜ਼ਿਆਦਾ ਪਸੰਦ ਕੀਤਾ। ਕਹਿਣ ਨੂੰ ਤਾਂ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ, ਐਵਾਰ ਵੀ ਮਿਲੇ, ਪਰ ਬਤੌਰ ਲੀਡ ਰੋਲ ਕੰਮ ਕਰਨ ਦੀ ਉਨ੍ਹਾਂ ਦੀ ਇੱਛਾ ਘੱਟ ਹੀ ਪੂਰੀ ਹੋਈ। ਫਿਰ ਕ੍ਰਿਸਟੋਫਰ ਨੇ ਆਪਣੇ ਲਈ ਇੱਕ ਅਜਿਹਾ ਮੁਕਾਮ ਹਾਸਲ ਕੀਤਾ, ਜੋ ਘੱਟ ਹੀ ਕਲਾਕਾਰ ਹਾਸਲ ਕਰ ਪਾਉਂਦੇ ਹਨ।