ਹਾਲ ਹੀ 'ਚ WhatsApp ਨੇ ਆਪਣੀ ਪ੍ਰਾਈਵੇਸੀ ਪਾਲਿਸੀ 'ਚ ਕੁਝ ਅਹਿਮ ਬਦਲਾਅ ਕੀਤੇ ਸਨ। ਇਨ੍ਹਾਂ ਬਦਲਾਵਾਂ ਦੇ ਵਿਰੋਧ 'ਚ ਕਾਫੀ ਲੋਕਾਂ ਨੇ ਵ੍ਹਟਸਐਪ ਨੂੰ ਹਮੇਸ਼ਾ ਲਈ ਡਿਲੀਟ ਕਰ ਦਿੱਤਾ ਸੀ ਤੇ ਇਸ ਦੀ ਜਗ੍ਹਾ Signal ਤੇ Telegram ਵਰਗੇ ਸੁਰੱਖਿਅਤ ਐਪਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਜਿਨ੍ਹਾਂ ਲੋਕਾਂ ਨੂੰ ਅਧਿਕਾਰਤ ਜਾਂ ਹੋਰ ਕੰਮਾਂ ਦੀ ਵਜ੍ਹਾ ਨਾਲ ਵ੍ਹਟਸਐਪ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਉਹ ਲੋਕ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਚਿੰਤਤ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਵ੍ਹਟਸਐਪ ਚਲਾ ਸਕਦੇ ਹੋ।
ਵਰਚੁਅਲ ਨੰਬਰ ਦੀ ਮਦਦ ਨਾਲ ਚਲਾ ਸਕਦੇ ਹੋ ਵ੍ਹਟਸਐਪ
ਆਪਣੇ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਵ੍ਹਟਸਐਪ ਚਲਾਉਣ ਲਈ ਤੁਹਾਨੂੰ ਇਕ ਵਰਚੁਅਲ ਨੰਬਰ ਦੀ ਜ਼ਰੂਰਤ ਪਵੇਗੀ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਟੈਕਸਟਨਾਓ (TextNow) ਐਪ ਡਾਊਨਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਇਸ ਐਪ ਵਿਚ ਮੁਫ਼ਤ ਅਕਾਊਂਟ ਬਣਾ ਕੇ ਅਮਰੀਕਾ ਜਾਂ ਕੈਨੇਡਾ ਸਥਿਤੀ 5 ਡਿਜੀਟ ਦੇ ਨੰਬਰ ਦੀ ਚੋਣ ਕਰਨੀ ਪਵੇਗੀ। ਅਕਾਊਂਟ ਬਣਾਉਣ ਤੋਂ ਬਾਅਦ ਤੁਹਾਨੂੰ ਵ੍ਹਟਸਐਪ ਇੰਸਟਾਲ ਕਰਨਾ ਪਵੇਗਾ। ਜੇਕਰ ਤੁਹਾਡੇ ਮੋਬਾਈਲ 'ਚ ਪਹਿਲਾਂ ਤੋਂ ਹੀ ਵ੍ਹਟਸਐਪ ਡਾਊਨਲੋਡ ਹੈ ਤਾਂ ਉਸ ਨੂੰ ਅਨਇੰਸਟਾਲ ਕਰ ਕੇ ਦੁਬਾਰਾ ਇੰਸਟਾਲ ਕਰਨਾ ਪਵੇਗਾ। ਹੁਣ ਵ੍ਹਟਸਐਪ 'ਤੇ ਲੌਗਇਨ ਕਰੋ। ਇਸ ਦੌਰਾਨ ਵ੍ਹਟਸਐਪ ਤੁਹਾਡੇ ਕੋਲੋਂ ਮੋਬਾਈਲ ਨੰਬਰ ਪੁੱਛਣ ਦੀ ਬਜਾਏ 5 ਡਿਜੀਟ ਵਾਲਾ ਕੋਡ ਪੁੱਛੇਗਾ। ਟੈਕਸਟਲਾਓ ਐਪ 'ਚ ਤੁਸੀਂ ਜਿਸ ਨੰਬਰ ਦੀ ਚੋਣ ਕੀਤੀ ਹੈ ਉਸ ਨੂੰ ਇੱਥੇ ਭਰ ਦਿਉ। ਉੱਥੇ ਹੀ ਓਟੀਪੀ ਦੀ ਜਗ੍ਹਾ ਤੁਹਾਨੂੰ ਕਾਲ ਮੀ ਦਾ ਬਦਲ ਚੁਣਨਾ ਪਵੇਗਾ। ਇਸ ਤਰ੍ਹਾਂ ਤੁਸੀਂ ਪ੍ਰਾਈਵੇਸੀ ਦੀ ਚਿੰਤਾ ਕੀਤੇ ਬਿਨਾਂ ਵ੍ਹਟਸਐਪ ਦਾ ਇਸਤੇਮਾਲ ਕਰ ਸਕਦੇ ਹੋ।