ਨਵੀਂ ਦਿੱਲੀ : ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ (Farm Laws 2020) ਦੇ ਵਿਰੋਧ 'ਚ ਸਿੰਘੂ ਬਾਰਡਰ (Singhu Border) 'ਤੇ ਚੱਲ ਰਿਹਾ ਧਰਨਾ-ਪ੍ਰਦਰਸ਼ਨ ਬੁੱਧਵਾਰ ਨੂੰ 70ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਸਿੰਘੂ ਦੇ ਨਾਲ ਟੀਕਰੀ ਤੇ ਗਾਜ਼ੀਪੁਰ ਬਾਰਡਰ 'ਤੇ ਮਿਲਾ ਕੇ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆਏ ਕਿਸਾਨ ਤਿੰਨਾਂ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਸਬੰਧੀ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ, 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਟ੍ਰੈਕਟਰ ਤੇ ਮੋਟਰਸਾਈਕਲ 'ਤੇ ਸਵਾਰ ਕਰੀਬ 300 ਹੰਗਾਮਾਕਾਰੀਆਂ ਨੇ ਲਾਲ ਕਿਲ੍ਹੇ ਅੰਦਰ ਜਾ ਕੇ ਉਤਪਾਤ ਮਚਾਇਆ ਸੀ। ਇਨ੍ਹਾਂ ਦੇ ਆਉਂਦੇ ਸਾਰ ਹੀ ਲਾਲ ਕਿਲ੍ਹੇ ਦਾ ਲਾਹੌਰੀ ਗੇਟ ਬੰਦ ਕਰ ਦਿੱਤਾ ਗਿਆ ਸੀ।
ਦਿੱਲੀ ਪੁਲਿਸ ਦੇ ਰਡਾਰ 'ਤੇ ਜੁਗਰਾਜ ਸਿੰਘ ਤੋਂ ਇਲਾਵਾ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਪੰਜਾਬ ਦੇ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਵੀ ਹਨ। ਜੁਗਰਾਜ ਨੇ ਖੰਭੇ 'ਤੇ ਚੜ੍ਹ ਕੇ ਝੰਡਾ ਲਹਿਰਾਇਆ ਸੀ। ਦੀਪ ਤੇ ਲੱਖਾ ਨੇ ਹੰਗਾਮਾਕਾਰੀਆਂ ਦੀ ਅਗਵਾਈ ਕੀਤੀ ਸੀ। ਲਿਹਾਜ਼ਾ ਇਨ੍ਹਾਂ ਤਿੰਨਾਂ 'ਤੇ ਪੁਲਿਸ ਕਮਿਸ਼ਰ ਨੇ ਇਨਾਮ ਰੱਖਣ ਦਾ ਫ਼ੈਸਲਾ ਲਿਆ ਹੈ। ਇਨਾਮ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।