ਲੁਧਿਆਣਾ : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਨੇੜੇ ਆਟੋਮੇਟਿਡ ਡ੍ਰਾਇਵਿੰਗ ਟੈਸਟ ਟ੍ਰੈਕ ਦੀ ਨਵੀਂ ਪਾਰਕਿੰਗ ਜਲਦ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਟੈਸਟ ਟ੍ਰੈਕ 'ਤੇੇ ਪਾਰਕਿੰਗ ਦੀ ਢੁੱਕਵੀਂ ਜਗ੍ਹਾ ਨਾ ਹੋਣ ਕਰਕੇ ਵਸਨੀਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਜੋ ਬਾਹਰ ਸੜ੍ਹਕ 'ਤੇ ਟ੍ਰੈਫਿਕ ਜ਼ਾਮ ਦਾ ਕਾਰਨ ਬਣਦੀ ਹੈ।
ਆਸ਼ੂ ਨੇ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਵਸਨੀਕਾਂ ਨੂੰ ਬਿਨਾਂ ਕਿਸੇ ਵਿਚੋਲਿਆਂ ਦੇ ਸਿੱਧੇ ਤੌਰ 'ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।