ਜਲੰਧਰ : ਮਹਾਨਗਰ ’ਚ ਐਤਵਾਰ ਨੂੰ ਵੱਖ-ਵੱਖ ਫੀਡਰਾਂ ਦੀ ਮੁਰੰਮਤ ਕਾਰਨ ਲਗਪਗ 24 ਖੇਤਰਾਂ ਦੀ ਬਿਜਲੀ ਛੇ ਘੰਟੇ ਤਕ ਗੁੱਲ ਰਹੇਗੀ। ਪਾਵਰਕਾਮ ਵੱਲੋਂ ਫੀਡਰ ਦੇ ਨਾਲ-ਨਾਲ ਟਰਾਂਸਫਾਰਮਰਾਂ ਦੀ ਮੁਰੰਮਤ ਕੀਤੇ ਜਾਣ ਨਾਲ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਤਾਰ ਲੋਕਾਂ ਨੂੰ ਐਤਵਾਰ ਨੂੰ ਪਾਵਰ ਕੱਟ ਸਹਿਣਾ ਪੈ ਰਿਹਾ ਹੈ। 11ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ 31 ਜਨਵਰੀ ਨੂੰ ਵੱਖ-ਵੱਖ ਇਲਾਕਿਆਂ ’ਚ ਸਵੇਰੇ ਛੇ ਘੰਟੇ ਬਿਜਲੀ ਬੰਦ ਰਹੇਗੀ। 66ਕੇਵੀ ਟਾਂਡਾ ਰੋਡ ਦੇ ਅਧੀਨ ਚਲਦੇ 11ਕੇਵੀ ਫੀਡਰ ਦੀ ਮੁਰੰਮਤ ਕਾਰਨ ਹਰਗੋਬਿੰਦ ਨਗਰ, ਧੋਗੜੀ ਰੋਡ, ਪਠਾਨਕੋਟ ਰੋਡ, ਟਰਾਂਸਪੋਰਟ ਨਗਰ, ਰਾਮ ਬਾਗ਼, ਯੂਨੀਕ ਪਾਈਪ ਫਿਟਿੰਗ ’ਚ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤਕ ਬਿਜਲੀ ਬੰਦ ਰਹੇਗੀ।
ਉੱਥੇ, 132ਕੇਵੀ ਕਾਹਨਪੁਰ ਦੇ ਅਧੀਨ ਚਲਦੇ 11ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤਕ ਬਿਜਲੀ ਬੰਦ ਰਹੇਗੀ। ਇਸ ’ਚ ਪੰਜਾਬੀ ਬਾਗ਼, ਜੇਜੇ ਕਾਲੋਨੀ, ਭੀਮ ਨਗਰ, ਕਾਹਨਪੁਰ ਆਬਾਦੀ, ਸੇਖੋਂ, ਕੋਟਲਾ, ਕਬੂਲਪੁਰ, ਗਊਵਾਲੀ, ਇੰਡਸਟਰੀ ਏਰੀਆ ’ਚ ਪਾਵਰ ਕੱਟ ਲੱਗੇਗਾ। 66ਕੇਵੀ ਸਬ ਸਟੇਸ਼ਲ ਫੋਕਲ ਪੁਆਇੰਟ ਦੇ ਅਧੀਨ ਚਲਦੇ 11ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ ਦਾਦਾ ਕਾਲੋਨੀ, ਸਈਪੁਰ, ਵਿਸ਼ਵਕਰਮਾ ਮਾਰਕੀਟ, ਗੁਰੂ ਅਮਰਦਾਸ ਨਗਰ, ਕਾਲੀਆ ਕਾਲੋਨੀ, ਅਮਨ ਨਗਰ, ਨਿਊ ਗੋਬਿੰਦ ਨਗਰ, ਸ਼ਸ਼ੀ ਨਗਰ ’ਚ ਬਿਜਲੀ ਸਵੇਰੇ 10 ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਬੰਦ ਰਹੇਗੀ। ਨਾਰਥ ਜ਼ੋਨ ਦੇ ਚੀਫ਼ ਇੰਜੀਨੀਅਰ ਜੈਨ ਇੰਦਰ ਦਾਨੀਆ ਨੇ ਕਿਹਾ ਕਿ ਐਤਵਾਰ ਨੂੰ ਫੀਡਰ ਦੀ ਮੁਰੰਮਤ ਨੂੰ ਲੈ ਕੇ ਕਈ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ। ਫੀਡਰ ਦੇ ਨਾਲ-ਨਾਲ ਟਰਾਂਸਫਾਰਮਰਾਂ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ ਤਾਂ ਕਿ ਪੈਡੀ ਸੀਜ਼ਨ ’ਚ ਖਪਤਕਾਰਾਂ ਨੂੰ ਬਿਜਲੀ ਫਾਲਟ ਨਾਲ ਜੂਝਣਾ ਨਾ ਪਵੇ।