ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਕੇਂਦਰ ਸਰਕਾਰ ਵਲੋਂ 15 ਔਰਤਾਂ ਨੂੰ ਕੀਤਾ ਜਾਵੇਗਾ ਪੁਰਸਕਾਰ ਨਾਲ ਸਨਮਾਨਿਤ
31 ਜਨਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਸੰਗਰੂਰ : ਭਾਰਤ ਵਿਚ ਔਰਤਾਂ ਲਈ ਸਭ ਤੋਂ ਉੱਚ ਸਿਵਲੀਅਨ ਐਵਾਰਡ ‘ਨਾਰੀ ਸ਼ਕਤੀ ਪੁਰਸਕਾਰ’ 2020 ਲਈ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜਦਗੀਆਂ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਮਹਿਲਾ ਸ਼ਸ਼ਕਤੀਕਰਨ ਤੇ ਔਰਤਾਂ ਦੇ ਉਥਾਨ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ ਅਤੇੇ 8 ਮਾਰਚ 2021 ਨੂੰ ਕੌੋਮਾਂਤਰੀ ਮਹਿਲਾ ਦਿਵਸ ਮੌਕੇ ਇਹ ਪੁਰਸਕਾਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਬਿਨੈਪੱਤਰ ਨਿੱਜੀ ਤੌਰ ’ਤੇ, ਗਰੁੱਪ , ਸੰਸਥਾ ਵਲੋਂ ਦਿੱਤਾ ਜਾ ਸਕਦਾ ਹੈ। ਨਿੱਜੀ ਤੌਰ ’ਤੇ ਬਿਨੈਕਰਤਾ ਦੀ ਉਮਰ 25 ਸਾਲ ਤੋੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਸੰਸਥਾ ਦੇ ਮਾਮਲੇ ਵਿਚ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਲੋਂੜੀਂਦਾ ਹੈ। ਉਨਾਂ ਦੱਸਿਆ ਕਿ ਪੁਰਸਕਾਰ ਲਈ ਕੇਵਲ ਆਨਲਾਇਨ ਬਿਨੈਪੱਤਰ ਹੀ ਸਵੀਕਾਰ ਕੀਤੇ ਜਾਣਗੇ ਅਤੇ ਅੰਤਿਮ ਮਿਤੀ 31 ਜਨਵਰੀ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਇਟ ਵੇਖੀ ਜਾ ਸਕਦੀ ਹੈ। ਬਿਨੈਕਾਰ www.narishaktipuruskar.wcd.gov.in ਪੋਰਟਲ ’ਤੇ 31 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ ।