ਅਮ੍ਰਿਤਸਰ : ਕੇਂਦਰੀ ਜੇਲ੍ਹ ਚ ਬੀਤੀ ਰਾਤ ਤੀਜੀ ਵਾਰ ਹਵਾਲਾਤੀ ਆਪਸ ਚ ਭਿੜ ਪਏ ਜਿਸ ਕਾਰਨ ਦੋ ਗੰਭੀਰ ਰੂਪ ਚ ਜਖਮੀ ਹੋ ਗਏ। ਇਕ ਹਫਤੇ ਵਿਚ ਲਗਾਤਾਰ ਤੀਜੀ ਵਾਰ ਹਵਾਲਾਤੀਆਂ ਵਿਚਾਲੇ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਹਵਾਲਾਤੀ ਵਰਿੰਦਰ ਸਿੰਘ ਉਰਫ ਗੋਲਡੀ ਵਾਸੀ ਪਿੰਡ ਕਿਰਤੋਵਾਲ ਥਾਣਾ ਹਰੀਕੇ, ਹਵਾਲਾਤੀ ਦੀਪਕ ਉਰਫ ਦੀਪੂ ਵਾਸੀ ਥਾਣਾ ਛੇਹਰਟਾ, ਹਵਾਲਾਤੀ ਹੀਰਾ ਸਿੰਘ ਉਰਫ ਟੋਨੀ ਵਾਸੀ ਧਰਦਿਉ ਥਾਣਾ ਮਹਿਤਾ, ਹਵਾਲਾਤੀ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਸਠਿਆਲਾ ਥਾਣਾ ਬਿਆਸ ਵਿਚਾਲੇ ਬੈਰਕ ਨੰਬਰ 2 ਵਿਚ ਅਚਾਨਕ ਲੜਾਈ ਝਗੜਾ ਹੋ ਗਿਆ। ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਅਤੇ ਹੈਡਵਾਰਡਰ ਸੁਰਜੀਤ ਸਿੰਘ ਵੱਲੋ ਉਹਨਾਂ ਨੂੰ ਵੱਖ ਕਰਕੇ ਤੁਰੰਤ ਜਖਮੀ ਹਵਾਲਾਤੀ ਹੀਰਾ ਸਿੰਘ ਉਰਫ ਟੋਨੀ ਅਤੇ ਗੁਰਜੰਟ ਸਿੰਘ ਉਰਫ ਜੰਟਾ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ।ਉਕਤ ਹਵਾਲਾਤੀਆ ਵੱਲੋ ਜੇਲ੍ਹ ਅੰਦਰ ਲੜਾਈ ਝਗੜਾ ਕਰਨ ਉਪਰੰਤ ਜੇਲ੍ਹ ਵਿਭਾਗ ਵੱਲੋ ਇਹਨਾ ਹਵਾਲਾਤੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ।