ਡੇਰਾਬੱਸੀ : ਡੇਰਾਬੱਸੀ ਦੇ ਵਾਰਡ ਨੰਬਰ 4 ਤਹਿਤ ਪੈਂਦੇ ਪਿੰਡ ਮੀਰਪੁਰ ਵਿਖੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ 2 ਸਾਲਾ ਬੱਚੇ ਦੀ ਮੌਤ ਹੋ ਗਈ । ਇਹ ਹਾਦਸਾ ਬੱਚੇ ਦੇ ਘਰ ਦੀ ਦੂਜੀ ਮੰਜਲਿ ਤੋਂ ਡਿੱਗਣ ਕਾਰਨ ਵਾਪਰਿਆ । ਪਰਿਵਾਰ ਵਲੋਂ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਦੀ ਇੱਛਾ ਨਾ ਜਾਹਿਰ ਕਰਨ ‘ਤੇ ਪੁਲਿਸ ਨੇ ਲਾਸ ਨੂੰ ਬਿਨਾਂ ਪੋਸਟਮਾਰਟਮ ਕਰਵਾਏ ਹੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁਬਾਰਿਕਪੁਰ ਪੁਲਿਸ ਚੌਕੀ ਦੇ ਇੰਚਾਰਜ ਅਰਸਦੀਪ ਸਰਮਾ ਨੇ ਦੱਸਿਆ ਕਿ 2 ਸਾਲਾ ਬੱਚਾ ਵੀਰੂ ਪੁੱਤਰ ਲਲਿਤ ਰਾਮ ਅਚਾਨਕ ਖੇਡਦੇ ਸਮੇਂ ਘਰ ਦੀ ਦੂਜੀ ਮੰਜਿਲ ‘ਤੇ ਪੁੱਜ ਗਿਆ। ਇਸ ਦੌਰਾਨ ਵੀਰੂ ਅਚਾਨਕ ਹੇਠਾਂ ਡਿੱਗ ਕੇ ਗੰਭੀਰ ਰੂਪ ‘ਚ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਪਰ ਉਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਵੀਰੂ ਤਿੰਨ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ ।