ਨਵੀਂ ਦਿੱਲੀ : ਅੱਜ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਗ੍ਰਹਿ ਮੰਤਰੀ ਨੂੰ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਕਈ ਵੱਡੇ ਫ਼ੈਸਲੇ ਲਏ ਗਏ ਨੇ ਜਿੰਨਾਂ ਵਿੱਚ ਸਭ ਤੋਂ ਅਹਿਮ ਫ਼ੈਸਲਾ ਰਾਜਧਾਨੀ ਵਿੱਚ 15 CISF ਦੀਆਂ ਟੁਕੜੀਆਂ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ ।ਇਸ ਤੋਂ ਇਲਾਵਾ ਦਿੱਲੀ NCR ਵਿਚ ਇਨਟਨੈੱਟ ਸੇਵਾ ਬੰਦ ਕਰ ਦਿੱਤੀ ਗਈ ਤਾਂ ਕਿ ਸ਼ਰਾਤਰੀ ਅਨਸਰ ਕੋਈ ਅਫ਼ਵਾਹ ਨਾ ਫ਼ੈਲਾਉਣ। ਦੱਸ ਦਈਏ ਕਿ ITO ਵਿਚ ਹੋਈ ਝੜਪ ਦੌਰਾਨ 18 ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ ।