ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ ਫੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਸਰਬਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਸਾਫ਼ ਕਿਹਾ ਕਿ ਰਾਜੋਆਣਾ ਦੀ ਮੌਤ ਦੀ ਸਜ਼ਾ ਬਦਲਣ ਬਾਰੇ ਫੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦੇ ਰਹੀ ਹੈ।
ਅਦਾਲਤ ਵੱਲੋਂ ਸੋਮਵਾਰ ਨੂੰ ਕੇਂਦਰ ਲਈ ਇਹ ਅੰਤਿਮ ਮੌਕਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਦੇ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਸੀ ਤਾਂ ਜੋ ਮੌਜੂਦਾ ਹਾਲਾਤ 'ਚ ਇਸ ਮਾਮਲੇ 'ਤੇ ਫ਼ੈਸਲਾ ਲੈਣ ਲਈ ਜਰੂਰੀ ਸਮਾਂ ਮਿਲ ਸਕੇ।
ਚੀਫ ਜਸਟਿਸ ਬੋਬੜੇ ਤੇ ਜਸਟਿਸ ਏਐੱਸ ਬੋਪੰਨਾ ਤੇ ਵੀ ਰਾਮਾ ਸੁਬਰਾਮਣੀਅਮ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ, 'ਸਰਕਾਰ ਨੂੰ ਤਿੰਨ ਹਫ਼ਤੇ ਕਿਉਂ ਚਾਹੀਦੇ ਹਨ ਤੇ ਇਸ 'ਤੇ ਕੀ ਹੋ ਰਿਹਾ ਹੈ?' ਬੈਂਚ ਨੇ ਅੱਗੇ ਕਿਹਾ, 'ਤਿੰਨ ਹਫ਼ਤਿਆਂ ਦਾ ਸਮਾਂ ਸਾਡੇ ਲਈ ਕਾਫੀ ਹੈ। ਅਸੀਂ ਤੁਹਾਾਨੂੰ ਦੱਸਿਆ ਸੀ ਕਿ ਇਸ ਨੂੰ 26 ਜਨਵਰੀ ਤਕ ਨਿਪਟਾ ਦਿਉ ਤੇ ਅੱਜ 25 ਜਨਵਰੀ ਹੈ।' ਬੈਂਚ ਨੇ ਕਿਹਾ, ਅਸੀਂ ਤੁਹਾਨੂੰ ਆਖ਼ਰੀ ਮੌਕਾ ਦੇ ਰਹੇ ਹਾਂ, ਦੋ ਹਫ਼ਤੇ।' ਇਸ ਤੋਂ ਵੱਧ ਇਕ ਦਿਨ ਵੀ ਨਹੀਂ ਦਿੱਤਾ ਜਾਵੇਗਾ।