ਬਠਿੰਡਾ/ਮਾਨਸਾ : ਮਾਨਸਾ ਵਿੱਚ ਅੱਜ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਜਿਸ ਵਿੱਚ ਨਵੀਂ ਵਿਆਹੀ ਜੋੜੀ ਨੇ ਗੀਤਾਂ ਦੀ ਬਜਾਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਲਗਾਏ ਅਤੇ ਵਿਆਹ ਵਿੱਚ ਸਾਮਲ ਬਰਾਤੀਆਂ ਨੇ ਤੋਹਫਾ ਦੀ ਬਜਾਏ ਹੱਥਾਂ ਵਿਚ ਕਿਸਾਨੀ ਝੰਡੇ ਲੈ ਕੇ ਵਿਆਹ ਵਿਚ ਸਾਮਲ ਹੋਏ। ਪੂਰਾ ਵਿਆਹ ਕਿਸਾਨੀ ਸੰਘਰਸ਼ ਵਿਚ ਰੰਗਿਆ ਹੋਇਆ ਨਜਰ ਆਇਆ।
ਮਾਨਸਾ ਦੇ ਮੈਰਿਜ ਪੈਲਸ ਵਿਚ ਅੱਜ ਇਕ ਨੌਜਵਾਨ ਕਿਸਾਨ ਦਾ ਵਿਆਹ ਸੀ ਜਿਸ ਵਿੱਚ ਬਰਾਤੀਆਂ ਨੇ ਕਿਸਾਨੀ ਝੰਡੇ ਫ਼ੜੇ ਹੋਏ ਸਨ। ਵਿਆਹ ਵਿੱਚ ਗੀਤ ਗਾਉਣ ਦੀ ਬਜਾਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਲੈਬੰਰ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ ਵਿਆਹ ਵਿਚ ਜ਼ਿਆਦਾ ਖੁਸ਼ੀਆਂ ਨਹੀਂ ਮਨਾਈਆਂ ਕਿਉਂਕਿ ਦਿੱਲੀ ਧਰਨੇ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ ਅਤੇ ਵਿਆਹ ਤੋਂ ਬਾਅਦ ਵੀ ਉਹ ਦਿੱਲੀ ਵੱਲ ਜਾਣਗੇ।
ਇਸ ਮੌਕੇ ਲਾੜੀ ਨੇ ਵੀ ਆਪਣੇ ਵਿਆਹ ਵਿਚ ਕਿਸਾਨੀ ਝੰਡੇ ਕਿਸਾਨੀ ਨਾਲ ਸਬੰਧਤ ਗੀਤ ਗਾਏ ਤੇ ਕਿਹਾ ਕੇ ਸਭ ਖੁਸ਼ੀਆਂ ਉਹਨਾਂ ਦੀ ਜ਼ਮੀਨ ਨਾਲ ਜੁੜੀਆਂ ਹਨ ਕਿਉਂਕਿ ਜੇਕਰ ਉਨ੍ਹਾਂ ਕੋਲ ਜ਼ਮੀਨਾਂ ਨਹੀਂ ਰਹੀਆਂ ਤਾਂ ਸਭ ਕੁਝ ਖਤਮ ਹੋ ਜਾਵੇਗਾ। ਉਨ੍ਹਾਂ ਨੇ ਆਪਣੇ ਵਿਆਹ ਵਿੱਚ ਕਿਸਾਨੀ ਮਾਹੌਲ ਨੂੰ ਸ਼ਲਾਘਾਯੋਗ ਕਦਮ ਦੱਸਿਆ। ਵਿਆਹ ਵਿਚ ਸ਼ਾਮਿਲ ਬਰਾਤੀਆਂ ਨੇ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੇ ਅਜਿਹਾ ਵਿਆਹ ਨਹੀਂ ਦੇਖਿਆ ਜਿਸ ਵਿੱਚ ਸਿਰਫ ਕਿਸਾਨੀ ਸੰਘਰਸ਼ ਬਾਰੇ ਗੀਤ ਗਏ ਹੋਣ ਅਤੇ ਬਰਾਤੀ ਕਿਸਾਨੀ ਝੰਡੇ ਲੈ ਕੇ ਆਏ ਹੋਣ। ਇਸ ਵਿਆਹ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।