ਪੁਲਿਸ ਮਾਮਲੇ ਦੀ ਜਾਂਚ ਕਰਨ ‘ਚ ਜੁਟੀ
ਬਠਿੰਡਾ : ਬਠਿੰਡਾ ਦੇ ਰੇਲਵੇ ਗਰਾਊਂਡ ਚੋਂ ਅੱਜ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ’ਚ ਅਧ ਸੜੀ ਲਾਸ਼ ਮਿਲੀ ਹੈ ਜਿਸ ਨੂੰ ਲੈਕੇ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਪੁਲਿਸ ਮੌਕੇ ਤੇ ਪੁੱਜੀ ਅਤੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਨੇ ਲਾਸ਼ ਨੂੰ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਰਾਹੀਂ ਹਸਪਤਾਲ ਭਿਜਵਾ ਦਿੱਤਾ ਹੈ। ਰੇਲ ਵਿਭਾਗ ਨਾਲ ਸਬੰਧਤ ਇਸ ਮੈਦਾਨ ’ਚ ਸਵੇਰ ਵਕਤ ਖਿਡਾਰੀ ਖੇਡ੍ਹਣ ਲਈ ਆਉਂਦੇ ਹਨ ਅਤੇ ਆਮ ਲੋਕਾਂ ਵੱਲੋਂ ਗਰਾਊਂਡ ਨੂੰ ਸੈਰ ਲਈ ਵੀ ਵਰਤਿਆ ਜਾਂਦਾ ਹੈ। ਇਸ ਗੰਭੀਰ ਮਾਮਲੇ ਨੂੰ ਪੁਲਿਸ ਕਿਸੇ ਲੁੱਟ ਖੋਹ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਜਦੋਂਕਿ ਕਤਲ ਆਦਿ ਦੇ ਨੁਕਤੇ ਦੇ ਮੱਦੇਨਜ਼ਰ ਵੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਰੇਲਵੇ ਗਰਾਊਂਡ ‘ਚ ਲਾਸ਼ ਪਈ ਹੋਣ ਦਾ ਸਵੇਰੇ ਪਤਾ ਲੱਗਿਆ ਤਾਂ ਸੰਸਥਾ ਦੇ ਵਰਕਰ ਤੁਰੰਤ ਮੌਕੇ ‘ਤੇ ਪਹੁੰਚੇ ਸਨ। ਉਹਨਾਂ ਦੱਸਿਆ ਕਿ ਲਾਸ਼ ਦੇ ਨਜ਼ਦੀਕ ਇਕ ਟਰੰਕ ਪਿਆ ਸੀ।ਮੌਕੇ ਤੇ ਪੁੱਜੇ ਥਾਣਾ ਕੈਨਾਲ ਕਲੋਨੀ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਤਾਂ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।