ਭਾਜਪਾ ਜ਼ਿਲ੍ਹਾ ਜਨਰਲ ਸਕਤਰ ਨੇ ਦਿਤਾ ਅਸਤੀਫ਼ਾ
ਸੰਗਰੂਰ : ਕਾਲੇ ਖੇਤੀ ਕਾਨੂੰਨਾਂ ਵਿਰੁਧ ਸੁਨਾਮ ਦੇ ਆਗੂ ਧੀਰਜ਼ ਕੁਮਾਰ ਨੇ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਸੰਗਰੂਰ-2 ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਤਿਆਗ਼ ਪੱਤਰ ਦੇ ਦਿਤਾ ਹੈ। ਉਨ੍ਹਾਂ ਨੇ ਸੂਬਾ ਪ੍ਰਧਾਨ ਭਾਨੂੰ ਪ੍ਰਤਾਪ, ਜ਼ਿਲ੍ਹਾ ਪ੍ਰਧਾਨ ਅੰਮਿ੍ਰਤਰਾਜਦੀਪ ਸਿੰਘ ਚੱਠਾ ਅਤੇ ਰਿਸ਼ੀਪਾਲ ਖੇਰਾ ਦੇ ਨੂੰ ਦਿਤੇ ਅਸਤੀਫ਼ੇ ਵਿਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਲਿਆ ਕੇ ਅੰਬਾਨੀ/ ਅਡਾਨੀਆਂ ਦਾ ਪੱਖ ਪੂਰ ਕੇ ਕਿਸਾਨਾਂ ਵਿਰੁਧ ਹੋ ਰਹੀ ਹੈ। ਇਸ ਲਈ ਮੈਨੂੰ ਅਸਤੀਫ਼ਾ ਦੇਣਾ ਪੈ ਰਿਹਾ ਹੈ।
ਅਮਰੀਕਾ ਵਾਸੀ ਭਾਜਪਾਈਆਂ ਨੇ ਵੀ ਦਿਤਾ ਅਸਤੀਫ਼ਾ
ਵਾਸ਼ਿੰਗਟਨ ਡੀ.ਸੀ. : ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਅਮਰੀਕਾ ਵਾਸੀ ਚਤਰ ਸਿੰਘ ਤੇ ਸੁਰਿੰਦਰ ਸਿੰਘ ਰਹੇਜਾ ਨੇ ਬੀ.ਜੇ.ਪੀ. ਦੀ ਕੁਆਰਡੀਨੇਟਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਦਸਿਆ ਕਿ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਵਤੀਰਾ ਉਨ੍ਹਾਂ ਨੂੰ ਪਸੰਦ ਨਹੀਂ ਆਇਆ।