ਲੁਧਿਆਣਾ : ਨਾਬਾਲਗ ਲੜਕੀ ਨੂੰ ਸੱਚੇ ਪਿਆਰ ਦੀ ਝੂਠੀ ਉਮੀਦ 'ਚ ਆਪਣੇ ਪ੍ਰੇਮੀ ਨਾਲ ਘੁੰਮਣ ਲਈ ਜਾਣਾ ਉਸ ਸਮੇਂ ਬਹੁਤ ਮਹਿੰਗਾ ਪੈ ਗਿਆ, ਜਦੋਂ ਉਸ ਦੇ ਪ੍ਰੇਮੀ ਨੇ ਪਹਿਲਾਂ ਪਿਆਰ ਦਾ ਝਾਂਸਾ ਦੇ ਕੇ ਲੜਕੀ ਨਾਲ ਕਥਿਤ ਸਰੀਰਕ ਸਬੰਧ ਕਾਇਮ ਕੀਤੇ ਅਤੇ ਫਿਰ ਉਸ ਨੂੰ ਆਪਣੇ ਦੋ ਭਰਾਵਾਂ ਅਤੇ ਦੋ ਦੋਸਤਾਂ ਦੀ ਹਵਸ ਦਾ ਸ਼ਿਕਾਰ ਹੋਣ ਲਈ ਛੱਡ ਦਿੱਤਾ ਪਰ ਜਦੋਂ ਲੜਕੀ ਨੇ ਇੱਟਾਂ-ਰੋੜਿਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਕਤ ਵਹਿਸ਼ੀ ਦਰਿੰਦਿਆਂ ਨੇ ਵੀ ਲੜਕੀ 'ਤੇ ਹਮਲਾ ਕਰਦੇ ਹੋਏ ਉਸ ਨੂੰ ਮੌਤ ਦੇ ਨਜ਼ਦੀਕ ਪਹੁੰਚਾ ਦਿੱਤਾ, ਜਿਸ ਦਾ ਪਤਾ ਲੱਗਣ 'ਤੇ ਤੁਰੰਤ ਹਰਕਤ 'ਚ ਆਈ ਥਾਣਾ ਮੋਤੀ ਨਗਰ ਦੀ ਪੁਲਸ ਨੇ ਜਿੱਥੇ ਘਰੋਂ ਲਾਪਤਾ ਹੋਈ ਲੜਕੀ ਦਾ ਪਤਾ ਲਾ ਲਿਆ, ਉਥੇ ਹੀ ਉਸ ਨਾਲ ਇਹ ਘਿਨੌਣਾ ਕਾਰਾ ਕਰਨ ਵਾਲੇ 5 ਵਹਿਸ਼ੀ ਦਰਿੰਦਿਆਂ 'ਚੋਂ 4 ਨੂੰ ਗ੍ਰਿਫਤਾਰ ਕਰਦੇ ਹੋਏ ਅੱਗੇ ਦੀ ਕਾਰਵਾਈ ਆਰੰਭ ਦਿੱਤੀ।