ਸ਼ਿਵਪੁਰੀ : ਮੱਧਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਮਜਦੂਰੀ ਮੰਗਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ 'ਤੇ ਕਰਸ਼ਰ ਸੰਚਾਲਕ ਸਣੇ ਛੇ ਲੋਕਾਂ ਨੇ ਕਥਿਤ ਰੂਪ ਵਿਚ 50 ਸਾਲ ਦੇ ਇੱਕ ਮਜ਼ਦੂਰ ਦੇ ਗੁਪਤ ਅੰਗ ਵਿੱਚ ਕੰਪ੍ਰੈਸਰ ਮਸ਼ੀਨ ਦੇ ਪਾਇਪ ਨਾਲ ਹਵਾ ਭਰ ਦਿੱਤੀ, ਜਿਸ ਨਾਲ ਉਸ ਦੇ ਅੰਦਰੂਨੀ ਅੰਗ ਫਟ ਗਏ ਅਤੇ ਮੌਤ ਹੋ ਗਈ।
ਇਹ ਘਟਨਾ ਅੱਠ ਨਵੰਬਰ ਨੂੰ ਹੋਈ ਸੀ ਅਤੇ ਉਸ ਤੋਂ ਬਾਅਦ ਇਸ ਵਿਅਕਤੀ ਦਾ ਇਲਾਜ ਚੱਲ ਰਿਹਾ ਸੀ ਪਰ 25 ਦਿਸੰਬਰ ਨੂੰ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਸ਼ਿਵਪੁਰੀ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਰਾਜੇਸ਼ ਸਿੰਘ ਚੰਦੇਲ ਨੇ ਦੋਸ਼ੀਆਂ ਖ਼ਿਲਾਫ਼ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਚਲਦਿਆਂ ਦੋ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਨੂੰ ਤੱਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਪੋਹਰੀ ਦੇ ਪੁਲਿਸ ਅਧਿਕਾਰੀ ਨਿਰੰਜਨ ਰਾਜਪੂਤ ਨੇ ਐਤਵਾਰ ਨੂੰ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਗਾਜੀਗੜ੍ਹ ਵਿੱਚ ਸੰਚਾਲਿਤ ਮੇਸਰਸ ਤੋਮਰ ਬਿਲਡਰਸ ਦੇ ਕਰਸ਼ਰ 'ਤੇ ਪਿਛਲੇ ਅੱਠ ਨਵੰਬਰ ਨੂੰ ਪਿੰਡ ਦੇ ਹੀ ਮਜ਼ਦੂਰ ਪਰਮਾਨੰਦ ਧਾਕੜ ਅਤੇ ਕਰਸ਼ਰ ਸੰਚਾਲਕ ਵਿਚਕਾਰ ਮਜ਼ਦੂਰੀ ਦੇ ਪੈਸੇ ਮੰਗਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਵਿਵਾਦ ਇੰਨਾ ਵੱਧ ਗਿਆ ਕਿ ਕਰਸ਼ਰ ਸੰਚਾਲਕ ਰਾਜੇਸ਼ ਰਾਏ ਨੇ ਉੱਥੇ ਕੰਮ ਕਰ ਕਰਦੇ ਇੰਦਰ, ਰਵੀ, ਪਿੰਟੂ ਅਤੇ ਪੱਪੂ ਖਾਨ ਤੋਂ ਮਜ਼ਦੂਰ ਪਰਮਾਨੰਦ ਨੂੰ ਫੜਾਇਆ ਅਤੇ ਫਿਰ ਕੰਪ੍ਰੈਸਰ ਮਸ਼ੀਨ ਦਾ ਪਾਇਪ ਉਸ ਦੇ ਗੁਪਤ ਅੰਗ ਵਿੱਚ ਲਗਾ ਕੇ ਹਵਾ ਭਰ ਦਿੱਤੀ, ਜਿਸ ਨਾਲ ਉਸ ਦੇ ਅੰਦਰੂਨੀ ਅੰਗ ਫਟ ਗਏ। ਰਾਜਪੂਤ ਨੇ ਦੱਸਿਆ ਕਿ ਪਰਮਾਨੰਦ ਦਾ ਗਵਾਲੀਅਰ ਅਤੇ ਜੈਪੁਰ ਵਿੱਚ ਵੀ ਇਲਾਜ ਕਰਾਇਆ ਗਿਆ, ਇਸ ਦੇ ਬਾਅਦ ਉਸ ਨੂੰ ਸ਼ਿਵਪੁਰੀ ਜ਼ਿਲ੍ਹਾ ਹਸਪਤਾਲ ਵਿੱਚ ਲਿਆਇਆ ਗਿਆ, ਜਿੱਥੇ 25 ਦਿਸੰਬਰ ਨੂੰ ਉਸਦੀ ਮੌਤ ਹੋ ਗਈ।
ਉਨ੍ਹਾਂ ਨੇ ਕਿਹਾ ਕਿ ਇਸ ਮਜ਼ਦੂਰ ਦੇ ਪਰਿਵਾਰ ਵਾਲਿਆਂ ਨੇ ਅੱਠ ਨਵੰਬਰ ਦੀ ਹੋਈ ਘਟਨਾ ਦੇ ਤੁਰੰਤ ਬਾਅਦ ਹੀ ਗੋਰਵਧਨ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਦੋਨਾਂ ਪੱਖਾਂ ਵਿੱਚ ਰਾਜੀਨਾਮਾ ਹੋਣ ਦੀ ਚਰਚਾ ਚਲਣ ਦੇ ਕਾਰਨ ਪੁਲਿਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ, ਇਸ ਵਿੱਚ 25 ਦਸੰਬਰ ਨੂੰ ਪਰਮਾਨੰਦ ਦੀ ਮੌਤ ਹੋ ਗਈ ।ਪਰਮਾਨੰਦ ਦਾ ਇਲਾਜ ਕਰਣ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਉਸ ਦੇ ਅੰਦਰੂਨੀ ਅੰਗਾਂ ਵਿੱਚ ਹਵਾ ਭਰਨ ਅਤੇ ਇਨਫੈਕਸ਼ਨ ਦੇ ਕਾਰਨ ਹੋਈ ਹੈ।
ਮੌਤ ਦੇ ਮਾਮਲੇ ਵਿੱਚ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਛੇ ਲੋਕਾਂ ਖ਼ਿਲਾਫ਼ ਮੌੜ ਦੇ ਦੋ ਦਿਨ ਬਾਅਦ ਐਤਵਾਰ ਨੂੰ ਭਾਰਤੀ ਦੰਡਵਾਲੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਵਿੱਚ, ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਦੋਸ਼ੀਆਂ ਵਿਰੁੱਧ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਪੁਲਿਸ ਕਮਿਸ਼ਨਰ ਰਾਜੇਸ਼ ਸਿੰਘ ਚੰਦੇਲ ਨੇ ਗੋਵਰਧਨ ਥਾਨਾ ਪ੍ਰਭਾਰੀ ਮੁਖੀ ਰਾਘਵੇਂਦਰ ਯਾਦਵ ਅਤੇ ਸਬ ਇੰਸਪੈਕਟਰ ਪ੍ਰਮੋਦ ਤਿਵਾੜੀ ਨੂੰ ਤੱਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।