Friday, November 22, 2024
 

ਪੰਜਾਬ

ਜਲੰਧਰ 'ਚ ਹੈ ਏਸ਼ੀਆ ਦੀ ਸਭ ਤੋਂ ਵੱਡੀ 400 ਦੁਕਾਨਾਂ ਵਾਲੀ ਬੁੱਕ ਮਾਰਕੀਟ

December 25, 2020 07:42 PM

ਕਹਿੰਦੇ ਨੇ ਐਸੀ ਕੋਈ ਕਿਤਾਬ ਨਹੀਂ ਜੋ ਇੱਥੋਂ ਨਾ ਮਿਲੇ

ਜਲੰਧਰ : ਸ਼ਹਿਰ ਦੇ ਮਾਈ ਹੀਰਾਂ ਗੇਟ ਮਾਰਕੀਟ ਨੇ ਦੁਨੀਆ ਭਰ 'ਚ ਵੱਖਰੀ ਪਛਾਣ ਬਣਾਈ ਹੈ। ਵਜ੍ਹਾ ਹੈ ਇੱਥੇ ਵੱਡੀ ਗਿਣਤੀ 'ਚ ਲੱਗਣ ਵਾਲੀਆਂ ਕਿਤਾਬਾਂ ਦੀਆਂ ਦੁਕਾਨਾਂ। ਕਹਿੰਦੇ ਨੇ ਕਿ ਜਿਹੜੀ ਕਿਤਾਬ ਕਿਤੇ ਨਹੀਂ ਮਿਲਦੀ, ਉਹ ਮਾਈ ਹੀਰਾਂ ਗੇਟ 'ਚ ਮਿਲ ਜਾਂਦੀ ਹੈ। 400 ਦੁਕਾਨਾਂ ਵਾਲੀ ਇਹ ਬੁੱਕ ਮਾਰਕੀਟ ਏਸ਼ੀਆ 'ਚ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਇਸੇ ਕਾਰਨ ਲੋਕ ਦੂਰੋਂ-ਦੂਰੋਂ ਇੱਥੇ ਕਿਤਾਬਾਂ ਖਰੀਦਣ ਆਉਂਦੇ ਹਨ। ਇਹ ਮਾਰਕੀਟ ਸਿਟੀ ਰਿਲੇਵੇ ਸਟੇਸ਼ਨ ਕੋਲ ਹੀ ਹੈ। ਇਕ ਕਿੱਲੋਮੀਟਰ ਤੋਂ ਜ਼ਿਆਦਾ ਦੂਰ ਨਹੀਂ ਹੈ। ਸਟੇਸ਼ਨ ਤੋਂ ਪੈਦਲ ਵੀ ਇੱਥੇ ਪਹੁੰਚਿਆ ਜਾ ਸਕਦਾ ਹੈ। 
ਅਲੱਗ-ਅਲੱਗ ਜ਼ੋਨਰ ਦੀਆਂ ਕਿਤਾਬਾਂ ਨਾਲ ਭਰਪੂਰ ਇਹ ਮਾਰਕੀਟ ਆਪਣੇ-ਆਪ 'ਚ ਰੌਚਕ ਇਤਿਹਾਸ ਸਮੋਈ ਬੈਠੀ ਹੈ। ਵਿਦੇਸ਼ 'ਚ ਰਹਿੰਦੇ ਲੋਕ ਵੀ ਇੱਥੋਂ ਕਿਤਾਬਾਂ ਲੈ ਕੇ ਜਾਂਦੇ ਹਨ। ਜੇਕਰ ਤੁਸੀਂ ਵੀ ਕਿਤੇ ਜਲੰਧਰ ਆਉਣਾ ਹੋਵੇ ਤਾਂ ਇਸ ਮਾਰਕੀਟ 'ਚ ਜਾਣਾ ਨਾ ਭੁੱਲਿਓ। ਇਤਿਹਾਸਕਾਰਾਂ ਅਨੁਸਾਰ ਮਾਈ ਹੀਰਾਂ ਗੇਟ 'ਚ ਕਿਤਾਬਾਂ ਦਾ ਬਾਜ਼ਾਰ ਆਜ਼ਾਦੀ ਤੋਂ ਪਹਿਲਾਂ ਦਾ ਹੈ। ਪਹਿਲਾਂ ਇੱਥੇ ਬਹੁਤ ਹੀ ਘੱਟ ਕਿਤਾਬਾਂ ਦੀਆਂ ਦੁਕਾਨਾਂ ਹੁੰਦੀਆਂ ਸਨ। ਪੁਰਾਣੀਆਂ ਦੁਕਾਨਾਂ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ। 
ਅੰਗ੍ਰੇਜ਼ਾਂ ਦੇ ਜ਼ਮਾਨੇ ਤੋਂ ਪ੍ਰਚੱਲਿਤ ਇਹ ਕਿਤਾਬਾਂ ਦਾ ਬਾਜ਼ਾਰ ਅੱਜ ਵੱਡੇ ਏਰੀਆ 'ਚ ਫੈਲ ਚੁੱਕਾ ਹੈ। ਇੱਥੇ ਹਰ ਜਮਾਤ ਨਾਲ ਸਬੰਧਤ ਵੱਖ-ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਅਜਿਹਾ ਕੋਈ ਲੇਖਕ ਜਾਂ ਸਾਹਿਤ ਦੀ ਸ਼ੈਲੀ ਨਹੀਂ, ਜਿਸ ਦੀਆਂ ਕਿਤਾਬਾਂ ਇੱਥੇਂ ਨਾ ਮਿਲਦੀਆਂ ਹੋਣ। ਬਾਜ਼ਾਰ 'ਚ ਸਥਿਤ ਜ਼ਿਆਦਾਤਰ ਦੁਕਾਨਦਾਰਾਂ ਨੇ ਬਾਕੀ ਸ਼ਹਿਰਾਂ ਤੇ ਦੇਸ਼ਾਂ ਵਿਚ ਕਿਤਾਬਾਂ ਆਨਲਾਈਨ ਭੇਜਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਘਰ ਬੈਠੇ ਆਸਾਨੀ ਨਾਲ ਘੱਟ ਕੀਮਤ 'ਚ ਹਰ ਤਰ੍ਹਾਂ ਦੀ ਕਿਤਾਬ ਮਿਲ ਜਾਂਦੀ ਹੈ। ਜਲੰਧਰ ਦੀ ਬੁੱਕ ਮਾਰਕੀਟ ਏਸ਼ੀਆ 'ਚ ਸਭ ਤੋਂ ਵੱਡੀ ਹੈ। ਇੱਥੇ 400 ਤੋਂ ਜ਼ਿਆਦਾ ਕਿਤਾਬਾਂ ਦੀਆਂ ਦੁਕਾਨਾਂ ਹਨ। ਇਸ ਬਾਜ਼ਾਰ 'ਚ ਸਿਰਫ਼ ਕਿਤਾਬਾਂ ਦੀ ਹੀ ਵਿਕਰੀ ਨਹੀਂ ਹੁੰਦੀ ਬਲਕਿ ਕਿਤਾਬਾਂ ਦੀ ਪ੍ਰਕਾਸ਼ਨਾਂ ਵੀ ਕੀਤੀ ਜਾਂਦੀ ਹੈ। ਕਈ ਅਜਿਹੇ ਦੁਕਾਨਦਾਰ ਅੱਜ ਵੀ ਮੌਜੂਦ ਹਨ ਜਿਹੜੇ ਕਾਫ਼ੀ ਪੁਰਾਣੇ ਹਨ ਤੇ ਕਿਤਾਬਾਂ ਛਾਪਣ ਦਾ ਕੰਮ ਕਰ ਰਹੇ ਹਨ।
 ਰੋਜ਼ਾਨਾ ਉਹ ਹਜ਼ਾਰਾਂ ਦੀ ਗਿਣਤੀ 'ਚ ਕਿਤਾਬਾਂ ਛਾਪ ਕੇ ਕਾਲਜਾਂ, ਸਕੂਲਾਂ ਤੇ ਯੂਨੀਵਰਸਿਟੀਆਂ ਨੂੰ ਡਿਮਾਂਡ ਅਨੁਸਾਰ ਭੇਜਦੇ ਹਨ। ਇਸ ਹਿਸਾਬ ਨਾਲ ਹਰੇਕ ਵਰਗ ਲਈ ਉਨ੍ਹਾਂ ਦੀ ਮਨਪਸੰਦ ਦੀਆਂ ਕਿਤਾਬਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸੜਕ ਦੇ ਦੋਵੇਂ ਪਾਸੇ ਕਿਤਾਬਾਂ ਹੀ ਕਿਤਾਬਾਂ ਹਨ। ਮਾਈ ਹੀਰਾਂ ਗੇਟ 'ਚ ਮਸ਼ਹੂਰ ਕਿਤਾਬਾਂ ਦੇ ਇਸ ਬਾਜ਼ਾਰ 'ਚ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਲੋਕਾਂ ਨੇ ਦੁਕਾਨਾਂ ਖੋਲ੍ਹੀਆਂ। ਅੱਜ ਵੀ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਬਾਜ਼ਾਰ 'ਚ ਭਾਰਤੀ ਸੰਸਕ੍ਰਿਤੀ ਭਵਨ ਨਾਂ ਨਾਲ ਮਸ਼ਹੂਰ ਦੁਕਾਨ ਦੇ ਮਾਲਕ ਹਰੀਸ਼ਚੰਦਰ ਦਸਦੇ ਹਨ ਕਿ ਇਹ ਬੁੱਕ ਮਾਰਕੀਟ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਹੈ। ਉਨ੍ਹਾਂ ਦੀ ਦੁਕਾਨ ਸਾਲ 1970 ਤੋਂ ਇੱਥੇ ਉਸੇ ਰੂਪ 'ਚ ਹੈ ਜਿਵੇਂ ਕੀ ਪਹਿਲਾਂ ਸੀ। ਉਹ ਦੱਸਦੇ ਹਨ ਕਿ ਅਸੀਂ ਇਸ ਬਾਜ਼ਾਰ ਨੂੰ ਬਦਲਦੇ ਹੋਏ ਦੇਖਇਆ ਹੈ। ਪਹਿਲਾਂ ਇੱਥੇ ਇੰਨੀਆਂ ਦੁਕਾਨਾਂ ਨਹੀਂ ਹੁੰਦੀਆਂ ਸਨ, ਜਿੰਨੀਆਂ ਕਿ ਅੱਜ ਹਨ। ਇੱਥੇ ਹਰ ਤਰ੍ਹਾਂ ਦੀ ਕਿਤਾਬ ਮਿਲ ਜਾਂਦੀ ਹੈ।
 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe