Friday, November 22, 2024
 

ਪੰਜਾਬ

ਨਵਾਂਸ਼ਹਿਰ ‘ਚ 18 ਕਰੋੜ ਦੀ ਲਾਗਤ ਨਾਲ ਬਣੇਗਾ ਵਿਸ਼ਵ ਪੱਧਰੀ ਖੇਡ ਕੰਪਲੈਕਸ

December 24, 2020 10:38 PM

4.50 ਕਰੋੜ ਦੀ ਪਹਿਲੀ ਕਿਸ਼ਤ ਜਾਰੀ


ਵਿਸ਼ਵ ਪੱਧਰੀ ਖੇਡ ਢਾਂਚੇ ਨਾਲ ਖੇਡ ਹੱਬ ਵਜੋਂ ਉੱਭਰੇਗਾ ਨਵਾਂਸ਼ਹਿਰ-ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ : ਨਵਾਂਸ਼ਹਿਰ ਵਿਖੇ ‘ਖੇਲੋ ਇੰਡੀਆ’ ਤਹਿਤ ਵਿਸ਼ਾਲ ‘ਸਟੇਟ ਆਫ ਦ ਆਰਟ ਸਪੋਰਟਸ ਕੰਪਲੈਕਸ’ ਦੀ ਉਸਾਰੀ ਲਈ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਪ੍ਰਾਜੈਕਟ ਲਈ 4.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਗਈ ਹੈ। ਇਲਾਕਾ ਵਾਸੀਆਂ ਲਈ ਇਹ ਵੱਡੀ ਖੁਸ਼ਖ਼ਬਰੀ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵੱਕਾਰੀ ‘ਡਰੀਮ ਪ੍ਰਾਜੈਕਟ’ ਲਈ ਪਿਛਲੇ ਦੋ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਹੈ, ਜਿਸ ਨਾਲ ਆਉਂਦੇ ਦੋ ਸਾਲਾਂ ਵਿਚ ਇਥੇ ਸਾਰੀਆਂ ਆਧੁਨਿਕ ਖੇਡ ਸੁਵਿਧਾਵਾਂ ਨਾਲ ਲੈਸ ਇਕ ਵਿਸ਼ਵ ਪੱਧਰੀ ਖੇਡ ਕੰਪਲੈਕਸ ਬਣ ਕੇ ਤਿਆਰ ਹੋ ਜਾਵੇਗਾ ਅਤੇ ਨਵਾਂਸ਼ਹਿਰ ਇਕ ਖੇਡ ਹੱਬ ਵਜੋਂ ਉੱਭਰੇਗਾ।
ਉਨ੍ਹਾਂ ਕਿਹਾ ਕਿ ਇਹ ਖੇਡ ਕੰਪਲੈਕਸ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਸ ਧਰਤੀ ਦੇ ਨੌਜਵਾਨਾਂ ਲਈ ਹੀ ਨਹੀਂ, ਸਗੋਂ ਇਸ ਖਿੱਤੇ ਦੇ ਹੋਰਨਾਂ ਨੌਜਵਾਨਾਂ ਲਈ ਵੀ ਇਕ ਵਰਦਾਨ ਸਿੱਧ ਹੋਵੇਗਾ।

ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਕਰੀਬ 18 ਕਰੋੜ ਰੁਪਏ ਵਾਲਾ ਇਹ ਖੇਡ ਕੰਪਲੈਕਸ ਗੰਨਾ ਮਿੱਲ ਦੇ ਸਾਹਮਣੇ ਗੁੱਜਰਪੁਰ ਵਿਖੇ 9 ਏਕੜ ਦੇ ਕਰੀਬ ਜਗ੍ਹਾ ’ਤੇ ਬਣੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਕੰਪਲੈਕਸ ਵਿਚ ਇਨਡੋਰ ਸਟੇਡੀਅਮ, ਸਿੰਥੈਟਿਕ ਟਰੈਕ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਜਿਮਨੇਜ਼ੀਅਮ ਤੋਂ ਇਲਾਵਾ ਬੈਡਮਿੰਟਨ, ਸਕੂਐਸ਼, ਬਾਕਸਿੰਗ, ਜਿਮਨਾਸਟਿਕ, ਵਾਲੀਬਾਲ, ਬਾਸਕਿਟਬਾਲ, ਜੂਡੋ, ਬਿਲੀਅਰਡਜ਼, ਟੇਬਲ ਟੈਨਿਸ ਆਦਿ ਦਰਜਨ ਦੇ ਕਰੀਬ ਇਨਡੋਰ ਖੇਡਾਂ ਦੀ ਸਹੂਲਤ ਉਪਲਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਕਿਸ਼ਤ ਵਜੋਂ ਮਿਲੀ 4.50 ਕਰੋੜ ਰੁਪਂਏ ਦੀ ਰਾਸ਼ੀ ਨਾਲ ਇਥੇ ਪਹਿਲਾਂ ਬਹੁਮੰਤਵੀ ਖੇਡ ਹਾਲ ਦੀ ਉਸਾਰੀ ਕੀਤੀ ਜਾਵੇਗੀ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ, ਜ਼ਿਲ੍ਹਾ ਪ੍ਰ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਕੁਲਦੀਪ ਰਾਣਾ, ਜੋਗਿੰਦਰ ਸਿੰਘ ਭਗੌਰਾਂ, ਚੌਧਰੀ ਹਰਬੰਸ ਲਾਲ, ਸਰਪੰਚ ਬੰਟੀ ਸਾਹਬਪੁਰ, ਸਰਪੰਚ ਲਖਵੀਰ ਸਿੰਘ, ਗਿਆਨੀ ਜਗਦੀਸ਼ ਬੁਰਜ ਟਹਿਲ ਦਾਸ, ਨਰੇਸ਼ ਸੂਰੀ, ਰਾਜਿੰਦਰ ਚੋਪੜਾ, ਰੋਮੀ ਖੋਸਲਾ, ਸਤਨਾਮ ਸਿੰਘ ਲਾਦੀਆਂ, ਯਾਦਵਿੰਦਰ ਸਿੰਘ, ਸਚਿਨ ਦੀਵਾਨ, ਲਲਿਤ ਸ਼ਰਮਾ, ਸਰਪੰਚ ਸੰਦੀਪ ਕੁਮਾਰ, ਰਣਜੀਤ ਰਾਣਾ, ਅਮਰਜੀਤ ਬਿਟਾ, ਬੌਬੀ ਚੋਪੜਾ, ਪਰਵੀਨ ਭਾਟੀਆ, ਚੇਤ ਰਾਮ ਰਤਨ, ਮੰਨਾ ਭਗੂਰੀਆ, ਰਾਜੇਸ਼ ਗਾਬਾ, ਅਜੀਤ ਸਿੰਘ ਸੋਇਤਾ, ਮਾਸਟਰ ਸਰਬਜੀਤ ਸਿੰਘ, ਮਾਸਟਰ ਚਮਨ ਲਾਲ, ਚੇਅਰਮੈਨ ਹਰਜੀਤ ਜਾਡਲੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe