Friday, November 22, 2024
 

ਪੰਜਾਬ

ਗੁਰਦਾਸਪੁਰ ਸਰਹੱਦ ਤੋਂ ਏ.ਕੇ.-47 'ਤੇ 30 ਜ਼ਿੰਦਾ ਕਾਰਤੂਸਾਂ ਨਾਲ ਮੈਗਜ਼ੀਨ ਬਰਾਮਦ

December 23, 2020 08:43 AM

ਗੁਰਦਾਸਪੁਰ : ਗੁਰਦਾਸਪੁਰ ਸਰਹੱਦ 'ਤੇ ਡਰੋਨ ਵਾਲੀ ਥਾਂ ਤੋਂ ਫਿਰ ਏਕੇ 47 'ਤੇ ਜਿੰਦਾ ਕਾਰਤੂਸਾਂ ਨਾਲ ਇੱਕ ਮੈਗਜ਼ੀਨ ਬਰਾਮਦ ਹੋਈ ਹੈ। ਦੱਸ ਦਈਏ ਕਿ ਐਤਵਾਰ ਵੀ ਪੰਜਾਬ ਪੁਲਿਸ ਨੇ 11 ਐਚਜੀ ਆਰਗੇਜ 84 ਹੱਥ ਗੋਲੇ ਬਰਾਮਦ ਕੀਤੇ ਸਨ। ਤੋਂ ਤਕਰੀਬਨ 48 ਘੰਟਿਆਂ ਬਾਅਦ ਅੱਜ ਇਕ ਏ.ਕੇ. 47 ਰਾਈਫਲ ਅਤੇ 30 ਜ਼ਿੰਦਾ ਕਾਰਤੂਸਾਂ ਨਾਲ ਇਕ ਮੈਗਜ਼ੀਨ ਬਰਾਮਦ ਕੀਤੇ। ਇਹ ਬਰਮਾਦਗੀ ਉਸੇ ਖੇਪ ਦਾ ਇਕ ਹਿੱਸਾ ਹੈ।

ਇਹ ਵੀ ਪੜ੍ਹੋ : ਅੱਧਾ ਦਰਜਨ ਹਥਿਆਰਬੰਦ ਲੁਟੇਰਿਆਂ ਨੇ ਪਤੀ ਪਤਨੀ ਨੂੰ ਬਣਾਇਆ ਨਿਸ਼ਾਨਾਂ


ਪੰਜਾਬ ਦੇ DGP ਦਿਨਕਰ ਗੁਪਤਾ ਅਨੁਸਾਰ ਗੁਰਦਾਸਪੁਰ ਪੁਲਿਸ ਵਲੋਂ ਉਸ ਖੇਤਰ ਵਿੱਚ ਇੱਕ ਵਿਆਪਕ ਜਾਂਚ ਮੁਹਿੰਮ ਚਲਾਈ ਗਈ ਜਿਥੇ ਪੁਲਿਸ ਅਤੇ BSF ਨੇ ਡਰੋਨ ਨੂੰ ਵੇਖ ਕੇ ਗੋਲੀਆਂ ਦਾਗੀਆਂ ਸਨ। ਉਨ੍ਹਾਂ ਕਿਹਾ ਕਿ ਅਸਾਲਟ ਰਾਈਫਲ ਵਾਲਾ ਇਕ ਪੈਕੇਜ ਪਿੰਡ ਵਜੀਰ ਚੱਕ ਦੇ ਖੇਤਰ ਵਿੱਚ ਕਣਕ ਦੇ ਖੇਤਾਂ ਵਿੱਚ ਸੁੱਟਿਆ ਗਿਆ ਸੀ ਜੋ ਕਿ ਪਿੰਡ ਸਲਾਚ ਥਾਣਾ ਦੋਰਾਂਗਲਾ (ਗੁਰਦਾਸਪੁਰ) ਤੋਂ 1.5 ਕਿਲੋਮੀਟਰ ਦੀ ਦੂਰੀ ‘ਤੇ ਹੈ। ਗੁਪਤਾ ਨੇ ਕਿਹਾ ਕਿ ਐਤਵਾਰ ਨੂੰ ਪਿੰਡ ਸਲਾਚ ਤੋਂ ਬਰਾਮਦ ਕੀਤੇ ਹੱਥ ਗੋਲਿਆਂ ਦੀ ਤਰ੍ਹਾਂ ਹੀ ਅੱਜ ਬਰਾਮਦ ਕੀਤੀ ਗਈ ਅਸਾਲਟ ਰਾਈਫਲ ਅਤੇ 30 ਜਿੰਦਾ ਕਾਰਤੂਸਾਂ ਨਾਲ ਮੈਗਜੀਨ ਨੂੰ ਵੀ ਇੱਕ ਲੱਕੜ ਦੇ ਫਰੇਮ ਨਾਲ ਜੋੜਿਆ ਗਿਆ ਸੀ ਅਤੇ ਨਾਈਲੋਨ ਦੀ ਰੱਸੀ ਨਾਲ ਡਰੋਨ ਤੋਂ ਹੇਠਾਂ ਉਤਾਰਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਪੈਕੇਜ ਉਸੇ ਖੇਪ ਦਾ ਹਿੱਸਾ ਜਾਪਦਾ ਹੈ ਜਿਸ ਨੂੰ 19 ਦਸੰਬਰ ਦੀ ਰਾਤ ਨੂੰ ਡਰੋਨ ਵਲੋਂ ਸੁੱਟਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਸ ਥਾਂ ਤੋਂ ਹੱਥ ਗੋਲੇ ਮਿਲੇ ਸਨ ਇਸ ਤੋਂ ਕਰੀਬ 1.5 ਕਿਲੋਮੀਟਰ ਦੀ ਦੂਰੀ ਤੋਂ ਇਹ ਅਸਾਲਟ ਰਾਈਫਲ ਮਿਲੀ ਹੈ। ਗੁਪਤਾ ਨੇ ਕਿਹਾ ਕਿ ਇਸ ਸਬੰਧੀ ਐਤਵਾਰ ਨੂੰ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤਹਿਤ ਥਾਣਾ ਦੋਰਾਂਗਲਾ ਵਿਖੇ FIR (159) ਤਹਿਤ ਦਰਜ ਕੀਤੀ ਗਈ ਸੀ ਅਤੇ ਅਗਲੀ ਕਾਰਵਾਈ ਵਜੋਂ ਜਾਂਚ ਮੁਹਿੰਮ ਅਜੇ ਵੀ ਜਾਰੀ ਹੈ।

 

Have something to say? Post your comment

 
 
 
 
 
Subscribe