ਫਿਰੋਜ਼ਪੁਰ : ਹਲਕਾ ਗੁਰੂਹਰਸਹਾਏ ਅਧੀਨ ਪੈਂਦੀ ਗੁਰੂ ਕਰਮ ਸਿੰਘ ਬਸਤੀ 'ਚ ਨਸ਼ੇ ਦਾ ਓਵਰਡੋਜ਼ ਲੈਣ ਨਾਲ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁੱਖੀ ਪੁੰਤਰ ਵੀਰੂ ਨਸ਼ੇ ਕਰਨ ਦਾ ਆਦਿ ਸੀ। ਪਰਿਵਾਰ ਨੇ ਉਸ ਨੂੰ ਕਈ ਵਾਰ ਨਸ਼ੇ ਦੀ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਨਸ਼ਾ ਮੁਕਤ ਕੇਂਦਰ ਦਾਖਲ ਵੀ ਕਰਵਾਇਆ। ਅੱਜ ਫਿਰ ਉਸ ਨੇ ਘਰ ਵਿੱਚ ਹੀ ਨਸ਼ੇ ਦਾ ਓਵਰਡੋਜ਼ ਲੈ ਲਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋ ਗਈ 'ਤੇ ਉਸ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ।