ਜਾਤੀ ਸੂਚਕ ਸਰਟੀਫਿਕੇਟ ਬਣਵਾਉਣ ਆਇਆ ਸੀ ਪੀੜਿਤ
ਗੁਰਦਸਪੂਰ : ਜਾਤੀ ਸੂਚਕ ਸਰਟੀਫਿਕੇਟ ਬਣਵਾਉਣ ਆਏ ਦਲਿਤ ਵਰਗ ਦੇ ਮੁੰਡੇ ਨਾਲ ਕੌਂਸਲਰ ਵੱਲੋਂ ਬੇਸ਼ਰਮੀ ਦੀਆਂ ਹੱਦਾਂ ਟੱਪੀਆਂ ਗਈਆਂ। ਕੌਂਸਲਰ ਨੇ ਡੇਢ ਸਾਲ ‘ਚ ਨਾਬਾਲਿਗ ਮੁੰਡੇ ਨਾਲ ਦੋ ਵਾਰ ਖੇਹ ਖਾਦੀ। ਥਾਣਾ ਸਿਟੀ ਪੁਲਿਸ ਨੇ ਪੀੜਿਤ ਮੁੰਡੇ ਦੀ ਸ਼ਿਕਾਇਤ ‘ਤੇ ਮੁਲਜ਼ਮ ਕੌਂਸਲਰ ਹਰਚਰਨ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਦੇ ਪਿੰਡ ਔਜਲਾ ਦਾ ਹੈ।
ਪੀੜਿਤ ਲੜਕੇ ਨੇ ਦੱਸਿਆ ਕਿ ਅਗਸਤ 2019 'ਚ ਵਾਰਡ ਨੰਬਰ 12 ਦੇ ਕੌਂਸਲਰ ਹਰਚਰਨ ਸਿੰਘ ਕੋਲ ਬੈਕ ਵਰਡ ਜਾਤੀ ਦਾ ਸਰਟੀਫਿਕੇਟ ਬਣਾਉਣ ਗਿਆ ਸੀ। ਉਸ ਸਮੇਂ ਕੌਂਸਲਰ ਹਰਚਰਨ ਸਿੰਘ ਨੇ ਸਰਟੀਫਿਕੇਟ ਦਾ ਲਾਰਾ ਲਾ ਕੇ ਉਸ ਨਾਲ ਕੁਕਰਮ ਕੀਤਾ ਪਰ ਜਾਤੀ ਸੂਚਕ ਸਰਟੀਫਿਕੇਟ ਨਹੀਂ ਬਣਾਆਿ ਜਿਸ ਦੀ ਵੀਡਿਓ ਉਸ ਨੇ ਆਪਣੇ ਮੋਬਾਇਲ ਫੋਨ ‘ਚ ਬਣਾ ਲਈ ਸੀ। ਬੀਤੇ ਦਿਨੀਂ ਉਹ ਫਿਰ ਸਰਟੀਫਿਕੇਟ ਬਾਰੇ ਪੁੱਛਣ ਗਿਆ ਪਰ ਕੌਂਸਲਰ ਹਰਚਰਨ ਸਿੰਘ ਨੇ ਫਿਰ ਉਸ ਨਾਲ ਕੁਕਰਮ ਕੀਤਾ। ਪੀੜਿਤ ਲੜਕੇ ਵੱਲੋਂ (ਜਿਸ ਦੀ ਵੀਡਿਓ ਬਣਾਈ) ਚਾਈਲਡ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਗਈ।
ਥਾਣਾ ਸਿਟੀ ਦੇ ਮੁਖੀ ਜਬਰਜੀਤ ਸਿੰਘ ਮੁਤਾਬਕ ਪੋਸਕੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।