Friday, November 22, 2024
 

ਪੰਜਾਬ

ਟਿਕਰੀ ਬਾਰਡਰ 'ਤੇ ਰਾਜੇਵਾਲ ਯੂਨੀਅਨ ਦੇ ਆਗੂ ਪਿਆ ਅਧਰੰਗ ਦੌਰਾ, ਹਸਪਤਾਲ ਭਰਤੀ

December 16, 2020 10:20 AM

ਬਠਿੰਡਾ : ਖੇਤੀ ਬਿਲਾਂ ਦਾ ਵਿਰੋਧ ਕਰਨ ਦਿੱਲੀ ਗਏ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਨੂੰ ਅਧਰੰਗ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਪੰਜਾਬ ਲਿਆਂਦਾ ਗਿਆ ਹੈ। 27 ਨਵੰਬਰ ਤੋਂ ਦਿੱਲੀ ਗਏ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਬੁਢਲਾਡਾ (ਮਾਨਸਾ) ਦੇ ਸਕੱਤਰ ਬਾਬੂ ਸਿੰਘ ਲਾਂਬਾ ਨੂੰ ਅੱਜ ਟਿਕਰੀ ਬਾਰਡਰ 'ਤੇ ਅਧਰੰਗ ਦਾ ਦੌਰਾ ਪੈਣ ਕਾਰਨ ਸਰੀਰ ਦਾ ਖੱਬਾ ਪਾਸਾ ਰੁਕ ਗਿਆ ਹੈ ਜਿਸ ਨੂੰ ਇਲਾਜ ਲਈ ਐਬੂਲੈਂਸ ਰਾਹੀ ਲਿਆ ਕੇ ਮੌੜ (ਬਠਿੰਡਾ) ਵਿਖੇ ਇਲਾਜ ਲਈ ਵਿਸ਼ੇਸ਼ ਹਸਪਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ 'ਚ ਸੁਧਾਰ ਆ ਰਿਹਾ ਹੈ। ਇਹ ਜਾਣਕਾਰੀ ਯੂਨੀਅਨ ਪ੍ਰਧਾਨ ਜਸਵੀਰ ਸਿੰਘ ਬਾਜਵਾ ਨੇ ਦਿੱਤੀ ਹੈ।

 

Have something to say? Post your comment

 
 
 
 
 
Subscribe