ਰੂਪਨਗਰ : ਨੈਸ਼ਨਲ ਹਾਈਵੇਅ 21 'ਤੇ ਘਨੌਲੀ ਬੱਸ ਸਟੈਂਡ ਕਾਰ ਦੀ ਚਪੇਟ ‘ਚ ਆਉਣ ਨਾਲ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਘਨੌਲੀ ਵਾਸੀ ਇੰਦਰਜੀਤ ਸਿੰਘ ਵੱਜੋਂ ਹੋਈ ਹੈ।
ਘਨੌਲੀ ਚੌਕੀ ਇੰਚਾਰਜ ਸਬ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਚਾਚੇ ਜਸਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਲਿਖਵਾਏ ਬਿਆਨਾਂ ਅਨੁਸਾਰ ਇੰਦਰਜੀਤ ਸਿੰਘ ਇੰਦਰ (18) ਨਿੱਜੀ ਕੰਮ ਲਈ ਘਨੌਲੀ ਆਇਆ ਸੀ ਅਤੇ ਘਰ ਨੂੰ ਜਾਣ ਲਈ ਦੁਬਾਰਾ ਬੱਸ ਚੜ੍ਹਨ ਲਈ ਘਨੌਲੀ ਬੱਸ ਸਟੈਂਡ ਉੱਤੇ ਖੜਾ ਸੀ ਕਿ ਗਲਤ ਦਿਸ਼ਾ 'ਚ ਆ ਰਹੀ ਤੇਜ ਰਫ਼ਤਾਰ ਕਾਰ ਦੀ ਲਪੇਟ , ਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।