ਭਾਗਲਪੁਰ : ਬਿਹਾਰ ਦੇ ਭਾਗਲਪੁਰ ਵਿੱਚ ਮਹਾਭਾਰਤ ਦੀ ਕਹਾਣੀ ਕਲਯੁੱਗ ਵਿਚ ਦੁਹਰਾਈ ਗਈ ਹੈ। ਇੱਥੇ ਇੱਕ ਪਤੀ ਅਪਣੀ ਪਤਨੀ ਨੂੰ ਜੂਏ ਵਿਚ ਹਾਰ ਗਿਆ, ਐਨਾ ਹੀ ਨਹੀਂ ਜਦੋਂ ਪਤਨੀ ਨੇ ਜੁਆਰੀਆਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਕਲਯੁਗੀ ਪਤੀ ਨੇ ਉਸ ਦੇ ਗੁਪਤ ਅੰਗ ਵਿਚ ਤੇਜ਼ਾਬ ਪਾ ਦਿੱਤਾ। ਇਹ ਘਟਨਾ ਦੋ ਨਵੰਬਰ ਦੀ ਹੈ, ਪੀੜਤਾ ਦਾ ਪਤੀ ਜੂਏ ਵਿਚ ਅਪਣੀ ਪਤਨੀ ਨੂੰ ਹਾਰ ਗਿਆ ਅਤੇ ਫੇਰ ਉਸ ਨੂੰ ਦੂਜੇ ਜੁਆਰੀਆਂ ਦੇ ਨਾਲ ਜਾਣ ਨੂੰ ਕਿਹਾ। ਇਸ 'ਤੇ ਪਤਨੀ ਨੇ ਵਿਰੋਧ ਕੀਤਾ ਤਾਂ ਉਸ ਦੇ ਪਤੀ ਨੇ ਉਸ ਦੇ ਸਰੀਰ 'ਤੇ ਤੇਜ਼ਾਬ ਪਾ ਦਿੱਤਾ। ਪੀੜਤਾ ਦੀ ਮੰਨੀਏ ਤਾਂ ਪਹਿਲਾਂ ਵੀ ਉਸ 'ਤੇ ਤੇਜ਼ਾਬ ਸੁੱਟਿਆ ਗਿਆ। ਪੀੜਤਾ ਨੇ ਦੱਸਿਆ ਕਿ ਪਤੀ ਨੇ ਉਸ ਨੂੰ ਘਰ ਵਿਚ ਬੰਦ ਕਰ ਕੇ ਰੱਖਿਆ ਸੀ ਅਤੇ ਉਹ ਕਿਸੇ ਤਰ੍ਹਾਂ ਬਚਦੀ ਹੋਏ ਅਪਣੇ ਸਹੁਰੇ ਘਰ ਤੋਂ ਲੋਦੀਪੁਰ ਥਾਣਾ ਖੇਤਰ ਦੇ ਲਿਛੋ ਪਿੰਡ ਭੱਜ ਗਈ ਅਤੇ ਸਾਰੀ ਦਾਸਤਾਨ ਅਪਣੇ ਘਰ ਵਾਲਿਆਂ ਨੂੰ ਦੱਸੀ। ਪੀੜਤਾ ਅਨੁਸਾਰ ਵਿਆਹ ਦੇ ਦਸ ਸਾਲ ਬਾਅਦ ਵੀ ਉਹ ਮਾਂ ਨਹੀਂ ਬਣ ਸਕੀ। ਇਸ ਲਈ ਪਤੀ ਨੇ ਉਸ ਨੂੰ ਐਨੀ ਖੌਫਨਾਕ ਸਜ਼ਾ ਦਿੱਤੀ ਹੈ। ਸਜ਼ਾ ਦੇ ਤੌਰ 'ਤੇ ਦਰਿੰਦੇ ਪਤੀ ਨੇ ਉਸ ਦੇ ਪ੍ਰਾਈਵੇਟ ਪਾਰਟ ਵਿਚ ਤੇਜ਼ਾਬ ਪਾ ਦਿੱਤਾ।