ਤਰਨਤਾਰਨ : ਹਲਕਾ ਪੱਟੀ ਵਾਰਡ ਨੰਬਰ 11 ਸਥਿਤ ਇੱਕ ਘਰ ‘ਚ ਉਸ ਸਮੇਂ ਗਮ ਵਾਲਾ ਮਾਹੌਲ ਪੈਦਾ ਹੋ ਗਿਆ ਜਦ ਭੈਣ ਦੇ ਵਿਆਹ ‘ਤੇ ਰੱਖੀ ਡੀਜੇ ਪਾਰਟੀ ‘ਚ ਨੱਚਦੇ ਹੋਏ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਸ਼ੋਕ ‘ਚ ਬੈਠੀ ਮਹਿਲਾ ਦੀ ਕੰਨਾਂ ਦੀ ਵਾਲੀ ਵੀ ਲੁਟੇਰੇ ਖਿੱਚ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਰਾਕੇਸ਼ ਕੁਮਾਰ ਪਾਠਕ ਬੰਟਾ ਦੀ ਬੇਟੀ ਦਾ ਅੰਮ੍ਰਿਤਸਰ ਵਿਖੇ ਵਿਆਹ ਸੀ। ਇਸ ਸਬੰਧ 'ਚ ਪਰਿਵਾਰ ਵਲੋਂ ਰਾਤ ਨੂੰ ਡੀ. ਜੇ. ਪਾਰਟੀ ਰੱਖੀ ਸੀ। ਡੀਜੇ ‘ਤੇ ਨੱਚਦੇ ਹੋਏ ਅਸ਼ੀਸ਼ ਕੁਮਾਰ (26) ਅਚਾਨਕ ਨੋਟ ਵਾਰਦੇ ਹੋਏ ਥੱਲੇ ਡਿੱਗ ਪਿਆ। ਬੇਹੋਸ਼ੀ ਹਾਲਤ ‘ਚ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸਦੀ ਮੌਤ ਹੋ ਗਈ। ਲੁਟੇਰਿਆਂ ਨੇ ਗਮ ਭਰੇ ਮਾਹੌਲ ‘ਚ ਸ਼ੋਕ ‘ਤੇ ਬੈਠੀ ਇੱਕ ਮਹਿਲਾ ਦੇ ਕੰਨਾਂ ਦੀ ਵਾਲੀ ਖਿੱਚ ਕੇ ਫਰਾਰ ਹੋ ਗਏ।