ਨਿਊਯਾਰਕ : ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਬਾਇਓਕੌਨ ਦੀ ਸੰਸਥਾਪਕ ਕਿਰਣ ਮਜ਼ੂਮਦਾਰ ਅਤੇ HCL ਇੰਟਰਪ੍ਰਾਈਜ਼ ਦੀ CEO ਰੋਸ਼ਨੀ ਨਾਦਰ ਮਲਹੋਤਰਾ ਵਿਸ਼ਵ ਦੀਆਂ 100 ਤਾਕਤਵਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਮੰਗਲਵਾਰ ਨੂੰ ਜਾਰੀ ਹੋਈ ਫੋਰਬਸ ਦੀ ਸਾਲ 2020 ਦੀ ਸੂਚੀ ਵਿਚ ਜਰਮਨ ਚਾਂਸਲਰ ਮਰਕੇਲ ਨੇ ਲਗਾਤਾਰ ਦਸਵੀਂ ਵਾਰ ਟੌਪ 'ਤੇ ਕਬਜ਼ਾ ਜਮਾਇਆ ਹੋਇਆ ਹੈ। ਯੂਰਪੀਅਨ ਸੈਂਟਰਲ ਆਫ਼ ਬੈਂਕ ਦੀ ਪ੍ਰਮੁੱਖ ਕ੍ਰਿਸਟੀਨ ਲੇਗਾਰਡ ਲਗਾਤਾਰ ਦੂਜੀ ਵਾਰ ਦੂਜੀ ਥਾਂ 'ਤੇ ਰਹੀ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ। ਬਿਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੀ ਮੇਲਿੰਡਾ ਗੇਟਸ ਪੰਜਵੇਂ ਨੰਬਰ 'ਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਸੂਚੀ ਵਿੱਚ 41ਵਾਂ ਸਥਾਨ ਮਿਲਿਆ ਹੈ। ਰੋਸ਼ਨੀ ਨਾਦਰ ਮਲਹੋਤਰਾ 55ਵੇਂ ਅਤੇ ਮਜ਼ੂਮਦਾਰ 68ਵੇਂ ਨੰਬਰ 'ਤੇ ਰਹੀ। ਲੈਂਡਮਾਰਕ ਸਮੂਹ ਦੀ ਪ੍ਰਧਾਨ ਰੇਣੂਕਾ ਜਗਤਿਆਨੀ ਨੂੰ 98ਵਾਂ ਸਥਾਨ ਹਾਸਲ ਹੋਇਆ। ਫੋਰਬਸ ਦੀ ਸਭ ਤੋਂ ਤਾਕਤਵਰ ਔਰਤਾਂ ਦੀ 17ਵੀਂ ਸਾਲਾਨਾ ਸੂਚੀ ਦੇ ਲਈ 30 ਦੇਸ਼ਾਂ ਦੀ ਚਾਰ ਪੀੜ੍ਹੀਆਂ ਤੱਕ ਦੀ ਔਰਤਾਂ ਵਿਚ ਚੋਣ ਕੀਤੀ ਗਈ।
ਸੂਚੀ ਵਿੱਚ 10 ਰਾਜਾਂ ਦੀ ਪ੍ਰਮੁੱਖ, 38 ਸੀਈਓ ਅਤੇ ਪੰਜ ਕਲਾਕਾਰ ਸ਼ਾਮਲ ਹਨ। ਸੂਚੀ ਵਿੱਚ ਨਿਊਜ਼ੀਲੈਂਡ ਦੀ ਪੀਐਮ ਜੇਸਿੰਡਾ ਨੂੰ 32ਵਾਂ ਅਤੇ ਤਾਇਵਾਨ ਦੀ ਰਾਸ਼ਟਰਪਤੀ ਸਾਈ ਨੂੰ 37ਵਾਂ ਸਥਾਨ ਮਿਲਿਆ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ 39ਵੇਂ ਅਤੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 46ਵੇਂ ਨੰਬਰ 'ਤੇ ਰਹੀ।