ਮੁੰਬਈ (ਏਜੰਸੀ) : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਸੋਮਵਾਰ ਨੂੰ ਜਿੱਥੇ ਕਈ ਬਾਲੀਵੁੱਡ ਹਸਤੀਆਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ, ਉਥੇ ਅਭਿਨੇਤਾ ਅਕਸ਼ੈ ਕੁਮਾਰ ਦਾ ਨਾਦਾਰਦ ਰਹਿਣਾ ਲੋਕਾਂ ਨੂੰ ਰਾਸ ਨਹੀਂ ਆਇਆ। ਦੇਸ਼ ਭਗਤੀ ਅਤੇ ਸਮਾਜਕ ਮੁੱਦਿਆਂ 'ਤੇ ਕਈ ਫਿਲਮਾਂ ਕਰਨ ਵਾਲੇ ਅਕਸ਼ੈ ਨੇ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ 'ਗੈਰ ਸਿਆਸੀ' ਇੰਟਰਵਿਊ ਲਈ ਸੀ। ਅਕਸ਼ੇ ਕੁਮਾਰ ਦੇ ਲੋਕ ਸੰਪਰਕ ਅਧਿਕਾਰੀ ਕੋਲੋਂ ਵੀ ਅਭਿਨੇਤਾ ਵਲੋਂ ਵੋਟ ਪਾਉਣ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਅਕਸ਼ੈ ਕੁਮਾਰ ਦੇ ਕੋਲ ਸਗੋਂ ਭਾਰਤ ਦੀ ਨਹੀਂ, ਸਗੋਂ ਕੈਨੇਡਾ ਦੀ ਨਾਗਰਿਕਤਾ ਹੋਣ ਦੀਆਂ ਖਬਰਾਂ ਵੀ ਚਰਚਾ ਵਿਚ ਰਹੀਆਂ ਹਨ। ਓਧਰ ਉਨ੍ਹਾਂ ਦੀ ਅਦਾਕਾਰਾ-ਲੇਖਿਕਾ ਪਤਨੀ ਟਵਿੰਕਲ ਖੰਨਾ ਨੇ ਜੁਹੂ ਵਿਚ ਬਣਾਏ ਗਏ ਪੋਲਿੰਗ ਕੇਂਦਰ ਵਿਚ ਵੋਟ ਪਾਈ ਪਰ ਅਕਸ਼ੈ ਉਨ੍ਹਾਂ ਦੇ ਨਾਲ ਨਹੀਂ ਸਨ।