ਪੰਜਾਬ ਦੀ ਸਥਿਤੀ ਸਾਰਿਆਂ ਨਾਲੋਂ ਬਿਹਤਰ
ਚੰਡੀਗੜ੍ਹ : ਹਵਾ ਵਿੱਚ ਪ੍ਰਦੂਸ਼ਨ ਇਸ ਕਦਰ ਫੈਲ ਚੁੱਕਾ ਹੈ ਕਿ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਜਾਹਰ ਹੈ ਕਿ ਬੀਮਾਰੀਆਂ ਤਾਂ ਫਿਰ ਵਧਣਗੀਆਂ ਹੀ। ਗਰੇਟਰ ਨੋਇਡਾ ਤੇ ਰਾਜਧਾਨੀ ਦਿੱਲੀ ਦੀ ਹਵਾ ਗੁਣਵਤਾ ਬਾਹੁਤ ਜ਼ਿਆਦਾ ਖ਼ਰਾਬ ਹੋ ਗਈ ਹੈ। ਅੰਕੜਿਆਂ ਅਨੁਸਾਰ ਨੋਇਡਾ ਦੀ ਹਵਾ ਗੁਣਵਤਾ 416 ਹੈ ਜੋ ਕਿ ਅਤਿ ਘਾਤਕ ਹੈ ਇਸ ਦੇ ਮੁਕਾਬਲੇ ਦਿੱਲੀ ਦਾ ਅੰਕੜਾ ਵੀ 385 ਹੈ। ਮੌਜੂਦਾ ਸਮੇਂ ਅੰਦਰ ਲੁਧਿਆਣਾ ਸ਼ਹਿਰ ਦੀ ਹਵਾ ਦੀ ਗੁਣਵਤਾ ਦਾ ਅੰਕੜਾ ਸੱਭ ਮਾੜਾ ਹੈ ਜੋ ਕਿ ਇਸ ਵੇਲੇ 300 ਹੈ ਜਿਸ ਨੂੰ ਨਾਜ਼ੁਕ ਮੰਨਿਆ ਜਾਂਦਾ ਹੈ ਅਤੇ ਜਲੰਧਰ 194, ਪਟਿਆਲਾ 174, ਰੋਪੜ 127 ਅਤੇ ਚੰਡੀਗੜ੍ਹ ਦੀ ਹਵਾ ਗੁਣਵਤਾ 119 ਅੰਮ੍ਰਿਤਸਰ ਦਾ ਅੰਕੜਾ 270 ਹੈ ਇਹ ਵੀ ਠੀਕ ਨਹੀਂ ਹੈ, ਇਸ ਤੋਂ ਇਲਾਵਾ ਬਠਿੰਡਾ 216, ਮੰਡੀਗੋਬਿੰਦਗੜ੍ਹ 211, ਖੰਨਾ ਦਾ ਅੰਕੜਾ 181 ਦਰਜ ਕੀਤਾ ਗਿਆਹੈ।
ਅੰਕੜੇ ਦਸਦੇ ਹਨ ਕਿ ਹਰਿਆਣਾ ਦੇ ਕਈ ਖੇਤਰ ਅਤਿ ਨਜੁਕ ਸਥਿਤੀ 'ਚ ਹਨ, ਜਿਨ੍ਹਾਂ 'ਚ ਫ਼ਰੀਦਾਬਾਦ 323, ਹਿਸਾਰ 379, ਯਮੁਨਾਨਗਰ 339, ਗੁਰੂਗ੍ਰਾਮ 319, ਸੋਨੀਪਤ 303, ਪਾਨੀਪਤ 311, ਕੈਥਲ 315, ਫ਼ਤਿਹਬਾਦ 323, ਕੈਥਲ 318, ਰੋਹਤਕ 300, ਸਿਰਸਾ 199, ਪਾਨੀਪਤ 177 ਦਰਜ ਕੀਤਾ ਗਿਆ ਹੈ।
ਮਾਹਿਰ ਅਨੁਸਾਰ ਪੰਜਾਬ ਦੇ ਮੁਕਾਬਲੇ ਦਿੱਲੀ ਦਾ ਪ੍ਰਦੂਸ਼ਣ ਕਾਫੀ ਮਾੜੀ ਸਥਿਤੀ 'ਚ ਹੈ। ਉਨ੍ਹਾਂ ਹੋਰ ਆਖਿਆ ਕਿ ਪੰਜਾਬ ਦੀ ਹਵਾ ਗੁਣਵਤਾ ਕਿਤੇ ਬਿਹਤਰ ਹੈ ਤੇ ਇਹ ਦਿੱਲੀ ਦੇ ਪ੍ਰਦੂਸ਼ਣ ਲਈ ਕਿਵੇਂ ਜ਼ਿੰਮੇਵਾਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਤਾਂ ਪਰਾਲੀ ਦਾ ਮਸਲਾ ਨਹੀਂ ਰਿਹਾ ਹੁਣ ਵੀ ਦਿੱਲੀ ਦਾ ਅੰਕੜਾ ਉਰਪਲੇ ਪਾਸੇ ਹੈ ਇਸ ਲਈ ਦਿੱਲੀ ਦੀ ਸਰਕਾਰ ਨੂੰ ਦਿੱਲੀ 'ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਹੋਰਨਾਂ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ।