ਚੰਡੀਗੜ੍ਹ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਹਿਤ ਅਤੇ ਕਲਾ ਦੇ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼ੋ੍ਰਮਣੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ’ਚ ਅੱਜ ਪੰਜਾਬ ਭਵਨ ਚੰਡੀਗੜ ਵਿਖੇ ਹੋਈ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ’ਚ ਇਨਾਂ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ।
ਉਚੇਰੀ ਸਿੱਖਿਆ ਮੰਤਰੀ ਸ. ਤਿ੍ਪਤ ਬਾਜਵਾ ਨੇ ਮੀਟਿੱਗ ਦੇ ਸ਼ੁਰੂ ’ਚ ਬੋਰਡ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਨਾਂ ਪਰਸਕਾਰਾਂ ਦੀ ਚੋਣ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਿ ਇਨਾਂ ਪੁਰਸਕਾਰਾਂ ਦਾ ਵਕਾਰ ਅਤੇ ਸ਼ਾਨ ਕਾਇਮ ਰਹੇ। ਉਨਾਂ ਨੇ ਸਮੂਹ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕਾਰ ਤੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ। ਉਨਾਂ ਆਸ ਪ੍ਰਗਟਾਈ ਕਿ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਅਤੇ ਨਰੋਏ ਸਮਾਜ ਦੀ ਉਸਾਰੀ ਲਈ ਆਪਣਾ ਵਡਮੁੱਲਾ ਯੋਗਦਾਨ ਨਿਰੰਤਰ ਜਾਰੀ ਰੱਖਣਗੇ।
ਪੰਜਾਬੀ ਸਾਹਿਤ ਰਤਨ ਸਾਲ 2015 ਲਈ ਓਮ ਪ੍ਰਕਾਸ਼ ਗਾਸ਼ੋ, 2016 ਲਈ ਗੁਰਭਜਨ ਭੁੱਲਰ, 2017 ਲਈ ਗੁਲਜ਼ਾਰ ਸਿੰਘ ਸੰਧੂ, 2018 ਲਈ ਫ਼ਖ਼ਰ ਜ਼ਮਾਨ, 2019 ਲਈ ਡਾ. ਤੇਜਵੰਤ ਮਾਨ ਅਤੇ 2020 ਲਈ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਚੁਣਿਆ ਗਿਆ ਹੈ।
ਸ਼ੋਮਣੀ ਪੰਜਾਬੀ ਸਾਹਿਤਕਾਰ ਸਾਲ 2015 ਲਈ ਜੋਗਿੰਦਰ ਸਿੰਘ ਕੈਰੋਂ, 2016 ਲਈ ਤਾਰਨ ਗੁਲਜ਼ਾਰ, 2017 ਲਈ ਕੇ ਐਲ ਗਰਗ, 2018 ਲਈ ਅਤਰਜੀਤ ਸਿੰਘ, 2019 ਲਈ ਕਿਰਪਾਲ ਕਜ਼ਾਕ ਅਤੇ 2020 ਲਈ ਡਾ. ਮਨਮੋਹਨ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਹਿੰਦੀ ਸਾਹਿਤਕਾਰ ਸਾਲ 2015 ਲਈ ਵਿਨੋਦ ਸ਼ਾਹੀ, 2016 ਲਈ ਸੁਖਵਿੰਦਰ ਕੌਰ ਬਾਠ, 2017 ਲਈ ਰਾਜੀ ਸੇਠ, 2018 ਲਈ ਬਲੀ ਸਿੰਘ ਚੀਮਾ, 2019 ਲਈ ਅਜੈ ਸ਼ਰਮਾ ਅਤੇ 2020 ਲਈ ਡਾ. ਕੀਰਤੀ ਕੇਸਰ ਨੂੰ ਚੁਣਿਆ ਗਿਆ ਹੈ।
ਸ਼ੋਮਣੀ ਉਰਦੂ ਸਾਹਿਤਕਾਰ ਸਾਲ 2015 ਲਈ ਮੁਹੰਮਦ ਫਯਾਜ਼ ਫਾਰੂਕੀ, 2016 ਲਈ ਨਦੀਮ ਅਹਿਮਦ ਨਦੀਮ, 2017 ਲਈ ਟੀ ਐਨ ਰਾਜ, 2018 ਲਈ ਬੀ. ਡੀ. ਕਾਲੀਆ ਹਮਦਮ, 2019 ਲਈ ਮੁਹੰਮਦ ਬਸ਼ੀਰ ਅਤੇ 2020 ਲਈ ਰਹਿਮਾਨ ਅਖ਼ਤਰ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਸੰਸਕਿ੍ਰਤ ਸਾਹਿਤਕਾਰ ਸਾਲ 2015 ਲਈ ਰਮਾ ਕਾਂਤ ਅੰਗਰੀਸ਼, 2016 ਲਈ ਵੇਦ ਪ੍ਰਕਾਸ਼ ਉਪਾਧਿਆ, 2017 ਲਈ ਦਾਮੋਦਰ ਝਾਅ, 2018 ਲਈ ਕਨਹੀਆ ਲਾਲ ਪਰਾਸ਼ਰ, 2019 ਲਈ ਵਰਿੰਦਰ ਅਲੰਕਾਰ ਅਤੇ 2020 ਲਈ ਡਾ. ਸ਼ਰਨ ਕੌਰ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਕਵੀ ਸਾਲ 2015 ਲਈ ਸੰਤੋਖ ਸਿੰਘ ਸ਼ਹਰਯਾਰ, 2016 ਲਈ ਮਨਜੀਤ ਇੰਦਰਾ, 2017 ਲਈ ਡਾ. ਰਵਿੰਦਰ ਬਟਾਲਾ, 2018 ਲਈ ਜਸਵੰਤ ਜਫ਼ਰ, 2019 ਲਈ ਬਲਵਿੰਦਰ ਸਿੰਘ ਸੰਧੂ ਅਤੇ 2020 ਲਈ ਸ਼ਿਰੀ ਰਾਮ ਅਰਸ਼ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਸਾਲ 2015 ਲਈ ਡਾ. ਸਤਿੰਦਰ ਸਿੰਘ, 2016 ਲਈ ਬਲਦੇਵ ਸਿੰਘ ਚੀਮਾ, 2017 ਲਈ ਅਮਰਜੀਤ ਗਰੇਵਾਲ, 2018 ਲਈ ਡਾ ਧਨਵੰਤ ਕੌਰ, 2019 ਲਈ ਡਾ. ਸੁਖਦੇਵ ਸਿੰਘ ਸਿਰਸਾ ਅਤੇ 2020 ਲਈ ਸੁਰਿੰਦਰ ਕੁਮਾਰ ਦਵੇਸ਼ਵਰ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਸਾਲ 2015 ਲਈ ਡਾ. ਮਦਨ ਲਾਲ ਹਸੀਜਾ, 2016 ਲਈ ਹਰਪਾਲ ਸਿੰਘ ਪੰਨੂੰ, 2017 ਲਈ ਡਾ. ਅਨੂਪ ਸਿੰਘ, 2018 ਲਈ ਡਾ. ਗਿਆਨ ਸਿੰਘ, 2019 ਲਈ ਡਾ. ਗੁਰਸ਼ਰਨ ਕੌਰ ਜੱਗੀ ਅਤੇ 2020 ਲਈ ਨਿੰਦਰ ਘੁਗਿਆਣਵੀ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਸਾਲ 2015 ਲਈ ਸਾਧੂ ਸਿੰਘ ਬਿਗ, 2016 ਲਈ ਇਕਬਾਲ ਮਾਹਿਲ, 2017 ਲਈ ਹਰਜੀਤ ਅਟਵਾਲ, 2018 ਲਈ ਰਵਿੰਦਰ ਸਹਿਰਾਅ, 2019 ਲਈ ਸੁਖਵਿੰਦਰ ਕੰਬੋਜ ਅਤੇ 2020 ਲਈ ਐਸ. ਬਲਵੰਤ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਸਾਲ 2015 ਲਈ ਡਾ. ਜਸਪਾਲ ਸਿੰਘ , 2016 ਲਈ ਡਾ. ਜਗਬੀਰ ਸਿੰਘ, 2017 ਲਈ ਜੀ ਡੀ ਚੌਧਰੀ, 2018 ਲਈ ਸਵਰਨ ਸਿੰਘ ਵਿਰਕ, 2019 ਲਈ ਬਰਜਿੰਦਰ ਚੌਹਾਨ ਅਤੇ 2020 ਲਈ ਡਾ. ਰਵੀ ਰਵਿੰਦਰ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਬਾਲ ਸਾਹਿਤ ਲੇਖਕ ਸਾਲ 2015 ਲਈ ਅਵਤਾਰ ਸਿੰਘ ਦੀਪਕ, 2016 ਲਈ ਹਰਬੰਸ ਸਿੰਘ ਚਾਵਲਾ, 2017 ਲਈ ਕਰਨੈਲ ਸਿੰਘ ਸੋਮਲ, 2018 ਲਈ ਕੁਲਬੀਰ ਸਿੰਘ ਸੂਰੀ, 2019 ਲਈ ਤੇਜਿੰਦਰ ਹਰਜੀਤ ਅਤੇ 2020 ਲਈ ਬਲਜਿੰਦਰ ਮਾਨ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਪੱਤਰਕਾਰ ਸਾਲ 2015 ਲਈ ਕੁਲਦੀਪ ਸਿੰਘ ਬੇਦੀ, 2016 ਲਈ ਹਰਬੀਰ ਸਿੰਘ ਭੰਵਰ, 2017 ਲਈ ਸੁਰਿੰਦਰ ਸਿੰਘ ਤੇਜ, 2018 ਲਈ ਚਰਨਜੀਤ ਸਿੰਘ ਭੁੱਲਰ, 2019 ਲਈ ਦਵਿੰਦਰ ਪਾਲ ਅਤੇ 2020 ਲਈ ਜਗੀਰ ਸਿੰਘ ਜਗਤਾਰ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਸਾਹਿਤਕ ਪੱਤਰਕਾਰ ਸਾਲ 2015 ਲਈ ਗੁਰਬਚਨ (ਫਿਲਹਾਲ), 2016 ਲਈ ਬਲਬੀਰ ਪਰਵਾਨਾ, 2017 ਲਈ ਪੂਨਮ ਪ੍ਰੀਤਲੜੀ, 2018 ਲਈ ਡਾ. ਹਰਜਿੰਦਰ ਵਾਲੀਆ, 2019 ਲਈ ਕੰਵਰਜੀਤ ਭੱਠਲ ਅਤੇ 2020 ਲਈ ਦਰਸ਼ਨ ਢਿੱਲੋਂ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਰਾਗੀ ਸਾਲ 2015 ਲਈ ਭਾਈ ਰਣਧੀਰ ਸਿੰਘ, 2016 ਲਈ ਭਾਈ ਨਰਿੰਦਰ ਸਿੰਘ, 2017 ਲਈ ਭਾਈ ਰਵਿੰਦਰ ਸਿੰਘ, 2018 ਲਈ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ, 2019 ਲਈ ਡਾ. ਜਸਬੀਰ ਕੌਰ ਅਤੇ 2020 ਲਈ ਭਾਈ ਗੁਰਮੇਲ ਸਿੰਘ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਢਾਡੀ/ਕਵੀਸ਼ਰ ਸਾਲ 2015 ਲਈ ਹੰਸ ਸਿੰਘ ਮਾਨੀਖੇੜਾ, 2016 ਲਈ ਜਗਦੇਵ ਸਿੰਘ ਛਾਜਲੀ, 2017 ਲਈ ਮੁਖਤਿਆਰ ਸਿੰਘ ਜਫ਼ਰ, 2018 ਲਈ ਫਜ਼ਲਦੀਨ ਲੋਹਟਬੱਧੀ, 2019 ਲਈ ਭਾਈ ਬਲਬੀਰ ਸਿੰਘ ਬੀਹਲਾ ਅਤੇ 2020 ਲਈ ਦਲਬਾਰਾ ਸਿੰਘ ਉੱਭਾ ਨੂੰ ਚੁਣਿਆ ਗਿਆ ਹੈ।
ਸ਼ੋ੍ਰਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਫਿਲਮ ਪੁਰਸਕਾਰ ਸਾਲ 2015 ਲਈ ਵਿਜੈ ਟੰਡਨ, 2016 ਲਈ ਕੁਲਵਿੰਦਰ ਬੁੱਟਰ, 2017 ਲਈ ਗਿਰਜਾ ਸ਼ੰਕਰ, 2018 ਲਈ ਸੁਰੇਸ਼ ਪੰਡਿਤ, 2019 ਲਈ ਬੀ ਐਨ ਸ਼ਰਮਾ ਅਤੇ 2020 ਲਈ ਪੁਨੀਤ ਸਹਿਗਲ ਨੂੰ ਚੁਣਿਆ ਗਿਆ ਹੈ।