Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਡੋਲੀ ਵਾਲੀ ਕਾਰ ਕੰਬਾਈਨ ਨਾਲ ਟਕਰਾਈ, ਲਾੜੀ ਸਣੇ 4 ਮੌਤਾਂ

April 29, 2019 05:11 PM

ਲੁਧਿਆਣਾ,  (ਸੱਚੀ ਕਲਮ ਬਿਊਰੋ) : ਲੁਧਿਆਣਾ ਢੰਡਾਰੀ ਨੇੜੇ ਸੋਮਵਾਰ ਤੜਕੇ ਸਵੇਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਥੇ ਇਕ ਵਿਆਹ ਵਾਲੇ ਘਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ। ਘਰ ਵਲ ਖ਼ੁਸ਼ੀਆਂ ਤੇ ਚਾਅ ਲੈ ਕੇ ਆ ਰਹੀ ਡੋਲੀ ਵਾਲੀ ਕਾਰ ਦੀ ਟੱਕਰ ਕੰਬਾਈਨ ਨਾਲ ਹੋ ਗਈ ਜਿਸ ਕਾਰਨ ਲਾੜੀ ਸਮੇਤ ਚਾਰ ਮੌਤਾਂ ਹੋ ਗਈਆਂ ਤੇ ਤਿੰਨ ਗ਼ਭੀਰ ਰੂਪ 'ਚ ਜ਼ਖ਼ਮੀ ਹੋ ਗਏ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਚੌਕੀ ਕੰਗਣਵਾਲ ਇੰਚਾਰਜ ਬਲਬੀਰ ਸਿੰਘ ਅਨੁਸਾਰ   ਸੋਮਵਾਰ ਸਵੇਰੇ ਢੰਡਾਰੀ ਕਲਾਂ ਨੇੜੇ ਇਕ ਬਰਾਤ ਵਾਲੀ ਗੱਡੀ ਦੀ ਕੰਬਾਈਨ ਵਾਲੇ ਨਾਲ ਮੋੜ ਕੱਟ ਦੇ ਸਮੇਂ ਜਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ 'ਚ ਲਾੜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਜ਼ਖ਼ਮੀ ਲੋਕਾਂ 'ਚ ਲਾੜਾ ਵੀ ਸ਼ਾਮਲ ਹੈ ਤੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਸ ਨੂੰ ਲੁਧਿਆਣਾ ਦੇ ਐਸ. ਪੀ.ਐਸ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮੰਦਭਾਗੀ ਬਰਾਤ ਹਰਿਆਣਾ ਦੇ ਯਮੁਨਾਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਸ ਆ ਰਹੀ ਸੀ ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮਰਨ ਵਾਲਿਆਂ 'ਚ ਲਾੜੀ ਹੀਨਾ ਸਣੇ ਜਰੀਨਾ, ਜਮਸ਼ੇਦ ਆਲਮ ਅਤੇ ਸ਼ਾਮਲ ਹਨ। ਜਾਣਕਾਰੀ ਮੁਤਾਬਕ ਜਮਸ਼ੇਦ ਆਲਮ ਬਲੈਰੋ ਕਾਰ ਚਲਾ ਰਿਹਾ ਸੀ। ਤਿੰਨ ਜ਼ਖ਼ਮੀਆਂ ਵਿਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਲ ਹੈ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

 

Have something to say? Post your comment

Subscribe