ਵਾਰਾਣਸੀ : ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ ਹਨ। PM ਮੋਦੀ ਦੇਵ ਦੀਵਾਲੀ ਦਾ ਪਹਿਲਾ ਦੀਵਾ ਜਗਾਉਣਗੇ। ਇਸ ਦੌਰਾਨ ਵਾਰਾਣਸੀ ਦੇ ਘਾਟ 15 ਲੱਖ ਦੀਵਿਆਂ ਨਾਲ ਜਗਮਗਾਉਣਗੇ। ਵਾਰਾਣਸੀ ਪੁੱਜੇ ਮੋਦੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੇਵ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਅੱਜ ਕਾਸ਼ੀ ਨੂੰ ਆਧੁਨਿਕ ਇੰਫਰਾਸਟ੍ਰਕਚਰ ਦਾ ਇਕ ਹੋਰ ਤੋਹਫ਼ਾ ਮਿਲ ਰਿਹਾ ਹੈ। ਇਸ ਦਾ ਫਾਇਦਾ ਕਾਸ਼ੀ ਦੇ ਨਾਲ-ਨਾਲ ਪ੍ਰਯਾਗਰਾਜ ਦੇ ਲੋਕਾਂ ਨੂੰ ਵੀ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਵਧਾਈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ : ਹਾਈਵੇਅ 'ਤੇ ਹੋਵੇਗੀ ਬੈਠਕ
ਪ੍ਰਧਾਨ ਮੰਤਰੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦੇ ਚੌੜੀਕਰਨ ਦਾ ਉਦਘਾਟਨ ਕੀਤਾ। 73 ਕਿਲੋਮੀਟਰ ਦੇ ਇਸ ਹਾਈਵੇਅ ਦੇ ਚੌੜੀਕਰਨ 'ਤੇ 2, 447 ਕਰੋੜ ਰੁਪਏ ਖਰਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ 2013 ਵਿਚ ਮੇਰੀ ਪਹਿਲੀ ਜਨ ਸਭਾ ਇਸੇ ਮੈਦਾਨ ਵਿਚ ਹੋਈ ਸੀ, ਉਦੋਂ ਇਥੋਂ ਲੰਘਣ ਵਾਲਾ ਹਾਈਵੇਅ-4 ਲੇਨ ਦਾ ਸੀ। ਅੱਜ ਬਾਬਾ ਵਿਸ਼ਵਨਾਥ ਦੇ ਆਸ਼ੀਰਵਾਦ ਸਦਕਾ ਇਹ 6-ਲੇਨ ਦਾ ਹੋ ਗਿਆ ਹੈ।